02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਚੇਅਰਮੈਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਕਾਲਜ ਸਟੇਡੀਅਮ ਵਿਖੇ 8ਵਾਂ ਨਾਭਾ ਕਬੱਡੀ ਕੱਪ 14 ਤੇ 15 ਨੂੰ

ਨਾਭਾ, 1 ਨਵੰਬਰ (ਵਰਿੰਦਰ ਵਰਮਾ)-ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਭਾ ਵਲੋਂ ਐਨ. ਆਰ.

ਅਜੀਤ ਡੈਸਕ 02-11-2026
ਨਾਭਾ, 1 ਨਵੰਬਰ (ਵਰਿੰਦਰ ਵਰਮਾ)-ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਭਾ ਵਲੋਂ ਐਨ.ਆਰ.ਆਈ. ਅਤੇ ਹਲਕਾ ਨਿਵਾਸੀਆ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਕਾਲਜ ਸਟੇਡੀਅਮ ਨਾਭਾ ਵਿਖੇ 8ਵਾਂ ਨਾਭਾ ਕਬੱਡੀ ਕੱਪ 14 ਤੇ 15 ਨਵੰਬਰ, 2026 ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸ਼ਾਨੋਂ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਕਬੱਡੀ ਕੱਪ ਦੇ ਪਹਿਲੇ ਦਿਨ 45, 55 ਅਤੇ 65 ਕਿਲੋ ਵਜ਼ਨ ਦੀਆਂ ਟੀਮਾਂ ਵਿਚਕਾਰ ਮੈਚ ਖੇਡੇ ਜਾਣਗੇ ਅਤੇ ਅਖੀਰਲੇ ਦਿਨ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕਬੱਡੀ 75 ਕਿਲੋ ਦੀਆਂ ਟੀਮਾਂ ਦੇ ਮੈਚ ਖੇਡੇ ਜਾਣਗੇ ਅਤੇ ਇਸ ਉਪਰੰਤ ਕਬੱਡੀ ਆਲ ਓਪਨ ਦੀਆਂ ਸੱਦੇ ਵਾਲੀਆਂ 8 ਅਕੈਡਮੀਆਂ ਵਿਚਕਾਰ ਹੋਣਗੇ ਫਸਵੇਂ ਮੁਕਾਬਲੇ ਹੋਣਗੇ। ਜਿਸ ਵਿਚ ਜੇਤੂ ਟੀਮਾਂ ਲੱਖਾਂ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਗਾਇਕ ਹਰਭਜਨ ਮਾਨ, ਹਰਜੀਤ ਹਰਮਨ, ਗੀਤਾ ਜੈਲਦਾਰ, ਲਾਡੀ ਛਾਜਲਾ, ਗਾਇਕਾਂ ਸੁਖਰੀਤ ਬੁੱਟਰ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਨੇ ਸਮੁੱਚੇ ਪੰਜਾਬੀ ਸ੍ਰੋਤਿਆਂ ਅਤੇ ਖੇਡ ਪ੍ਰੇਮੀਆਂ ਨੂੰ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਅਤੇ ਖੇਡਾਂ ਤੇ ਪੰਜਾਬੀ ਗਾਇਕੀ ਦਾ ਆਨੰਦ ਮਾਣ ਲਈ ਕਬੱਡੀ ਕੱਪ ਵਿਚ ਵਧ ਚੜਕੇ ਪੁੱਜਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਗੁਰਮਤਿ ਸਮਾਗਮ ਅਤੇ ਭੋਰਾ ਸਾਹਿਬ ਦਾ ਉਦਘਾਟਨ ਸਮਾਰੋਹ 6 ਨੂੰ ਨੰਦਪੁਰ (ਕਲੌੜ) ਵਿਖੇ ਹੋਵੇਗਾ- ਕਮਲਜੀਤ ਸਿੰਘ ਹਾਂਸ ਅਗਲੀ ਖ਼ਬਰ ਰਾਹੁਲ ਗਾਂਧੀ ਦੀ 4 ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਕਾਂਗਰਸ ਦੀ ਨੀਂਹ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ-ਜੱਗੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।