18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਲਖਵੀਰ ਸਿੰਘ ਗੋਲੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਨਿਯੁਕਤ

ਅਜੀਤ ਡੈਸਕ 27-03-2026
ਜਖਵਾਲੀ, 26 ਮਾਰਚ (ਨਿਰਭੈ ਸਿੰਘ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਕੌਮੀ ਪ੍ਰਧਾਨ ਡਾ. ਦਰਸ਼ਨਪਾਲ ਦੀ ਅਗਵਾਈ ਵਿਚ ਹੋਈ, ਇਸ ਮੀਟਿੰਗ ਵਿਚ ਲਖਬੀਰ ਸਿੰਘ ਗੋਲੂ ਪੰਜੋਲੀ ਨੂੰ ਜ਼ਿਲ੍ਹਾ ਜਥੇਬੰਦਕ ਸਕੱਤਰ ਚੁਣਿਆ ਗਿਆ | ਪ੍ਰਧਾਨ ਦਰਸ਼ਨਪਾਲ ਨੇ ਕਿਹਾ ਕਿ ਅਮਰੀਕੀ ਸਰਕਾਰ ਦੇ ਵਪਾਰ ਬਾਰੇ ਇਕ ਅਧਿਕਾਰਤ ਵਫ਼ਦ ਪੰਜ ਦਿਨਾਂ ਲਈ ਭਾਰਤ ਦੌਰੇ 'ਤੇ ਆ ਰਿਹਾ ਹੈ, ਜਿਸ ਦਾ ਮਕਸਦ ਭਾਰਤ ਅਮਰੀਕਾ ਦੁਵੱਲਾ ਵਪਾਰ ਸਮਝੌਤੇ ਸਿਰੇ ਚਾੜ੍ਹਨਾ ਹੈ, ਜਿਸ ਤਹਿਤ ਅਮਰੀਕੀ ਵਸਤਾਂ 'ਤੇ ਭਾਰਤ ਅੰਦਰ ਟੈਕਸਾਂ 'ਚ ਭਾਰੀ ਕਟੌਤੀ ਕੀਤੀ ਜਾਵੇਗੀ | ਅਮਰੀਕਾ ਵਲੋਂ ਪਹਿਲਾਂ ਹੀ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਉੱਪਰ ਦੋ ਅਪ੍ਰੈਲ ਤੋਂ ਭਾਰੀ ਟੈਕਸ ਲਾਉਣ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ | ਅਜਿਹਾ ਦਬਾਅ ਪਾ ਕੇ ਤੇ ਭਾਰਤ ਸਰਕਾਰ ਦੀ ਬਾਂਹ ਮਰੋੜ ਕੇ ਇਹ ਸਮਝੌਤਾ ਸਿਰੇ ਚਾੜਿ੍ਹਆ ਜਾਣਾ ਹੈ | ਉਨ੍ਹਾਂ ਕਿਹਾ ਕਿ ਇਸ ਗੱਲਬਾਤ ਵਿਚ ਖੇਤੀ ਖੇਤਰ ਨਾਲ ਸਬੰਧਿਤ ਵਸਤਾਂ ਸਭ ਤੋਂ ਤਰਜੀਹ ਏਜੰਡੇ 'ਚ ਹਨ | ਇਹ ਸਮਝੌਤਾ ਸਿਰੇ ਚੜ੍ਹ ਜਾਣ ਨਾਲ ਮੀਟ, ਅਖਰੋਟ, ਅਮਰੀਕੀ ਵਿਸਕੀ, ਫੈਟ ਮੁਕਤ ਦੁੱਧ, ਸੋਇਆਬੀਨ, ਮੱਕੀ ਤੇ ਕਣਕ ਸਮੇਤ ਪੋਲਟਰੀ ਤੇ ਡੇਅਰੀ ਖੇਤਰ ਆਦਿ ਦੀਆਂ ਅਮਰੀਕੀ ਵਸਤਾਂ ਤੋਂ ਭਾਰਤ ਨੇ ਟੈਕਸ ਘਟਾਉਣਾ ਹੈ ਤੇ ਇਨ੍ਹਾਂ ਦੀ ਭਾਰਤੀ ਮੰਡੀ ਅੰਦਰ ਸਰਦਾਰੀ ਹੋਣੀ ਹੈ | ਇਨ੍ਹਾਂ ਵਸਤਾਂ ਲਈ ਵੀ ਭਾਰਤ ਦੀ ਮੰਡੀ ਖੁੱਲ੍ਹ ਜਾਣ ਦਾ ਅਰਥ ਭਾਰਤ ਦਾ ਖੇਤੀ ਖੇਤਰ ਦਾ ਸੰਕਟ ਹੋਰ ਡੂੰਘਾ ਹੋਵੇਗਾ | ਕਿਸਾਨਾਂ ਦੀਆਂ ਫ਼ਸਲਾਂ ਹੋਰ ਸਸਤੀਆਂ ਲੁੱਟੀਆਂ ਜਾਣਗੀਆਂ | ਇਸ ਮੀਟਿੰਗ ਵਿਚ ਸੂਬਾ ਮੀਤ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਸੂਬਾ ਖ਼ਜ਼ਾਨਚੀ ਰਣਜੀਤ ਸਿੰਘ ਚਨਾਰਥਲ, ਪੈੱ੍ਰਸ ਸਕੱਤਰ ਹਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਚਨਾਰਥਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਨੌਲੱਖਾ, ਨਿਰਮਲ ਸਿੰਘ ਰੁੜਕੀ, ਬਲਦੀਪ ਸਿੰਘ ਬਧੌਛੀ, ਪਰਮਵੀਰ ਸਿੰਘ ਸੀੜ੍ਹਾ, ਜਸਵੀਰ ਸਿੰਘ ਭੱਦਲਥੂਹਾ, ਜਸਪਾਲ ਸਿੰਘ ਲਟੌਰ, ਗੁਰਜੀਤ ਸਿੰਘ ਧਤੌਂਦਾ, ਦਰਸ਼ਨ ਸਿੰਘ, ਅਵਤਾਰ ਸਿੰਘ ਕੌਰਜੀਵਾਲਾ, ਦਲਵੀਰ ਸਿੰਘ, ਈਸ਼ਰ ਸਿੰਘ, ਬਲਵੰਤ ਸਿੰਘ ਮਾਨ, ਮਾਸਟਰ ਰਾਜ ਸਿੰਘ, ਸੁਖਦੇਵ ਸਿੰਘ, ਜਸਵੀਰ ਸਿੰਘ ਬਧੌਛੀ, ਹਰਬੰਸ ਸਿੰਘ, ਸ਼ਿੰਦਰ ਸਿੰਘ ਪੰਡਰਾਲੀ, ਮੋਹਨ ਸਿੰਘ, ਗੁਰਮੇਲ ਸਿੰਘ ਸੁਹਾਗਹੇੜੀ, ਜਸਵੀਰ ਸਿੰਘ ਰੰਘੇੜੀ, ਰਾਜੂ ਜਾਲਖੇੜੀ, ਗੁਰਦੀਪ ਸਿੰਘ, ਜਰਨੈਲ ਸਿੰਘ ਅਤੇ ਹਰਜਿੰਦਰ ਸਿੰਘ ਸ਼ਾਮਿਲ ਹੋਏ |
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ ਦੇ ਅਦਾਕਾਰ ਇਕਬਾਲਦੀਪ ਸੰਧੂ ਨੇ 'ਧੁਰੰਧਰ 2' ਨਾਲ ਬਾਲੀਵੁੱਡ 'ਚ ਵਾਹਵਾਹੀ ਖੱਟੀ ਅਗਲੀ ਖ਼ਬਰ 'ਆਪ' ਆਗੂ ਕਿ੍ਸ਼ਨ ਵਰਮਾ ਬੌਬੀ ਅਤੇ ਸਮਾਜ ਸੇਵਕ ਕਿ੍ਸ਼ਨ ਕਾਂਤ ਖੁਰਮੀ ਨੇ ਕੀਤਾ ਸੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।