ਮੰਡੀ ਗੋਬਿੰਦਗੜ੍ਹ, 26 ਮਾਰਚ (ਇਕਬਾਲਦੀਪ ਸੰਧੂ)-ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੁਆਰਾ ਜੁਲਾਈ-ਨਵੰਬਰ 2026 ਸੈਸ਼ਨ ਦੀਆਂ ਪ੍ਰੀਖਿਆਵਾਂ ਵਿਚ ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਦੋਵਾਂ ਕੋਰਸਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ | ਐਮ.ਸੀ.ਏ., ਐਮ.ਬੀ.ਏ., ਬੀ.ਸੀ.ਏ, ਬੀ.ਬੀ.ਏ., ਬੀ..ਐਸ.ਸੀ. (ਫੂਡ ਟੈਕਨਾਲੋਜੀ) ਅਤੇ ਬੀ.ਟੀ.ਟੀ.ਐਮ. ਕੋਰਸਾਂ ਦੇ ਵਿਦਿਆਰਥੀਆਂ ਦੇ ਨਤੀਜੇ ਬਹੁਤ ਸ਼ਲਾਘਾਯੋਗ ਰਹੇ | ਇੰਸਟੀਚਿਊਟ ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਦੱਸਿਆ ਕਿ ਤੀਜੇ ਸਮੈਸਟਰ ਦੀ ਐਮ.ਸੀ.ਏ. ਦੀ ਵਿਦਿਆਰਥਣ ਇਕਰਾ ਸ਼ਾਹੀਨ ਨੇ 8.50 ਐਸ.ਜੀ.ਪੀ.ਏ. ਨਾਲ ਸੰਸਥਾ 'ਚੋਂ ਪਹਿਲਾ, ਸਿਮਰਨਪ੍ਰੀਤ ਕੌਰ ਤੇ ਹਰਸ਼ ਕੋਹਾਰ ਨੇ 8.36 ਐਸ.ਜੀ.ਪੀ.ਏ. ਨਾਲ ਦੂਜਾ, ਜਦੋਂ ਕਿ ਜਸਪ੍ਰੀਤ ਕੌਰ ਨੇ 8.29 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਐਮ.ਸੀ.ਏ. ਪਹਿਲੇ ਸਮੈਸਟਰ ਦੇ ਵਿਦਿਆਰਥੀ ਮੋਹਿਤ ਸ਼ਰਮਾ ਨੇ 8.58 ਸੀਜੀਪੀਏ ਅੰਕਾਂ ਨਾਲ ਪਹਿਲਾ, ਅਮਨਦੀਪ ਕੌਰ ਤੇ ਸੁਖਲੀਨ ਕੌਰ ਨੇ 8.54 ਸੀਜੀਪੀਏ ਅੰਕਾਂ ਨਾਲ ਦੂਜਾ ਅਤੇ ਸੁਖਪ੍ਰੀਤ ਕੌਰ ਨੇ 8.25 ਸੀ.ਜੀ.ਪੀ.ਏ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਐਮ.ਬੀ.ਏ. ਦੀ ਤੀਜੇ ਸਮੈਸਟਰ ਦੀ ਵਿਦਿਆਰਥਣ ਅਮਨਜੋਤ ਮਾਨ ਨੇ 8.63 ਐਸ.ਜੀ.ਪੀ.ਏ. ਨਾਲ ਪਹਿਲਾ, ਏਕਤਾ ਤੇ ਨੇਹਾ ਡੋਗਰਾ ਨੇ 8.56 ਐਸ.ਜੀ.ਪੀ.ਏ. ਨਾਲ ਦੂਜਾ, ਜਦੋਂ ਕਿ ਪਲਕ ਚੌਬੇ ਨੇ 8.53 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਐਮ.ਬੀ.ਏ. ਪਹਿਲੇ ਸਮੈਸਟਰ ਦੀ ਵਿਦਿਆਰਥਣ ਡੌਰਸ ਵਿਲੀਅਮ ਗਿੱਲ ਨੇ 8.71 ਸੀ.ਜੀ.ਪੀ.ਏ ਨਾਲ ਦੂਜਾ ਅਤੇ ਵਰਿੰਦਰ ਕੌਰ ਨੇ 8.29 ਸੀ.ਜੀ.ਪੀ.ਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਬੀ.ਸੀ.ਏ ਤੀਜੇ ਸਮੈਸਟਰ ਦੀ ਵਿਦਿਆਰਥਣ ਸਾਕਸ਼ੀ ਨੇ 8.61 ਐਸ.ਜੀ.ਪੀ.ਏ. ਨਾਲ ਦੂਜਾ, ਜਦੋਂ ਕਿ ਸ਼ਿਵਮ ਜਿੰਦਲ ਨੇ 8.48 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਬੀ.ਬੀ.ਏ. ਤੀਜੇ ਸਮੈਸਟਰ ਦੀ ਵਿਦਿਆਰਥਣ ਲਕਸ਼ਮੀ ਯਾਦਵ ਨੇ 8.30 ਐਸ.ਜੀ.ਪੀ.ਏ. ਨਾਲ ਪਹਿਲਾ, ਪਹਿਲੇ ਸਮੈਸਟਰ ਦੀਆਂ ਵਿਦਿਆਰਥਣਾਂ ਅਨੁਸ਼ਕਾ ਗੋਇਲ ਤੇ ਖੁਸ਼ਬੂ ਕੁਮਾਰੀ ਨੇ 8.52 ਐਸ.ਜੀ.ਪੀ.ਏ. ਨਾਲ ਪਹਿਲਾ, ਲਕਸ਼ੈਪ੍ਰੀਤ ਕੌਰ ਨੇ 8.28 ਐਸ.ਜੀ.ਪੀ.ਏ. ਨਾਲ ਦੂਜਾ, ਜਦੋਂ ਕਿ ਨੰਦਨੀ ਕੁਮਾਰੀ ਨੇ 8.20 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਬੀ.ਐਸ.ਸੀ. (ਫੂਡ ਟੈਕਨਾਲੋਜੀ) ਤੀਜੇ ਸਮੈਸਟਰ ਦੀ ਵਿਦਿਆਰਥਣ ਰਮਨਜੋਤ ਕੌਰ ਨੇ 8.67 ਐਸ.ਜੀ.ਪੀ.ਏ. ਨਾਲ ਪਹਿਲਾ, ਪਹਿਲੇ ਸਮੈਸਟਰ ਦੀ ਵਿਦਿਆਰਥਣ ਨੇਹਾ ਕੁਮਾਰੀ ਨੇ 8.93 ਐਸ.ਜੀ.ਪੀ.ਏ. ਨਾਲ ਪਹਿਲਾ, ਨੈਨਸੀ ਨੇ 8.80 ਐਸ.ਜੀ.ਪੀ.ਏ. ਨਾਲ ਦੂਜਾ ਅਤੇ ਨੰਦਨੀ ਕੁਮਾਰੀ ਨੇ 8.13 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਬੀ.ਟੀ.ਟੀ.ਐਮ. ਪਹਿਲੇ ਸਮੈਸਟਰ ਦੀਆਂ ਵਿਦਿਆਰਥਣਾਂ ਪ੍ਰਥਾ ਜੱਸਲ ਤੇ ਨਵਪ੍ਰੀਤ ਕੌਰ ਨੇ 8.56 ਐਸ.ਜੀ.ਪੀ.ਏ. ਨਾਲ ਪਹਿਲਾ, ਜਦੋਂ ਕਿ ਖੁਸ਼ਪ੍ਰੀਤ ਕੌਰ ਨੇ 8.07 ਐਸ.ਜੀ.ਪੀ.ਏ. ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਬੀ.ਟੀ.ਟੀ.ਐਮ. ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਹਰਜੋਤ ਕੌਰ ਅਤੇ ਤਰੁਣਦੀਪ ਕੌਰ ਨੇ 8.45 ਐਸ.ਜੀ.ਪੀ.ਏ. ਨਾਲ ਪਹਿਲਾ, ਸੱਤਵੇਂ ਸਮੈਸਟਰ ਦੀ ਵਿਦਿਆਰਥਣ ਜੋਤੀ ਨੇ 8.07 ਐਸ.ਜੀ.ਪੀ.ਏ. ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ 'ਤੇ ਪਿਮਟ ਦੇ ਚੇਅਰਮੈਨ ਨਰੇਸ਼ ਅਗਰਵਾਲ ਅਤੇ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |