18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਹਾਈਵੇ 'ਤੇ ਦਿਸ਼ਾ ਸੂਚਕ ਬੋਰਡਾਂ 'ਤੇ ਹੋ ਰਹੀ ਗ਼ੈਰਕਾਨੂੰਨੀ ਇਸ਼ਤਿਹਾਰਬਾਜ਼ੀ

ਅਜੀਤ ਡੈਸਕ 27-03-2026
ਸੰਘੋਲ, 26 ਮਾਰਚ (ਪਰਮਵੀਰ ਸਿੰਘ ਧਨੋਆ)-ਰਾਸ਼ਟਰੀ ਰਾਜ ਮਾਰਗ 'ਤੇ ਰਾਹਗੀਰਾਂ ਨੂੰ ਸਥਾਨ, ਦੂਰੀ ਅਤੇ ਮੋੜ ਆਦਿ ਦੀ ਸੂਚਨਾ ਦੇਣ ਲਈ ਲਗਾਏ ਗਏ ਦਿਸ਼ਾ ਸੂਚਨਾ ਬੋਰਡਾਂ 'ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਗ਼ੈਰਕਾਨੂੰਨੀ ਇਸ਼ਤਿਹਾਰਬਾਜ਼ੀ ਲਈ ਵਰਤੋਂ ਸਾਹਮਣੇ ਆ ਰਹੀ ਹੈ | ਤਾਜ਼ਾ ਹਾਲਾਤਾਂ 'ਚ ਬਹੁਤੇ ਦਿਸ਼ਾ ਸੂਚਕ ਬੋਰਡਾਂ 'ਤੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਗੁਣਗਾਨ ਦੀਆਂ ਮੁੱਖ ਮੰਤਰੀ ਦੀਆਂ ਲੱਗੀਆਂ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਹਨ | ਉਕਤ ਵਰਤਾਰਾ ਆਮ ਲੋਕਾਂ ਤੋਂ ਇਲਾਵਾ ਰਾਹਗੀਰਾਂ 'ਚ ਚਰਚਾ ਦਾ ਵਿਸ਼ਾ ਹੈ | ਹਾਲਾਤ ਇਹ ਹਨ ਕਿ ਲਿੰਕ ਸੜਕਾਂ 'ਤੇ ਦਿਸ਼ਾ ਸੂਚਕਾਂ 'ਤੇ ਵੀ ਉਪਰੋਕਤ ਇਸ਼ਤਿਹਾਰਬਾਜ਼ੀ ਵੇਖਣ ਨੂੰ ਮਿਲ ਰਹੀ ਹੈ | ਇਸ਼ਤਿਹਾਰਬਾਜ਼ੀ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਉਂਕਿ ਦਿਸ਼ਾ ਸੂਚਕ ਢੱਕੇ ਹੋਣ ਕਾਰਨ ਰਾਹਗੀਰਾਂ ਨੂੰ ਰਸਤੇ ਤੇ ਸਥਾਨ ਬਾਰੇ ਲੋੜੀਂਦੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਹੈ | ਇਸ ਮਾਮਲੇ ਬਾਰੇ ਗੱਲਬਾਤ ਦੌਰਾਨ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਸੁਮੀਤਪਾਲ ਸਿੰਘ ਖਹਿਰਾ ਨੇ ਕਿਹਾ ਕਿ ਰਾਸ਼ਟਰੀ ਰਾਜ ਮਾਰਗ ਅਤੇ ਹੋਰਨਾਂ ਸੜਕਾਂ ਕੰਢੇ ਅਜਿਹੀ ਇਸ਼ਤਿਹਾਰਬਾਜ਼ੀ ਗ਼ੈਰਕਾਨੂੰਨੀ ਹੈ | ਇਸ ਮੌਕੇ ਅਵਤਾਰ ਸਿੰਘ ਮੋਹਨਮਾਜਰਾ, ਸ਼ਿੰਗਾਰਾ ਸਿੰਘ ਅਤੇ ਰਾਜਿੰਦਰ ਸਿੰਘ ਬਾਠ ਨੇ ਇਸ ਮਸਲੇ ਬਾਰੇ ਕਿਹਾ ਕਿ ਇਸ਼ਤਿਹਾਰਬਾਜ਼ੀ ਲਈ ਪਹਿਲੀਆਂ ਸਰਕਾਰਾਂ ਨੂੰ ਭੰਡਣ ਵਾਲੀ ਸੂਬਾ ਸਰਕਾਰ ਹੁਣ ਖ਼ੁਦ ਸ਼ੋਸ਼ੇਬਾਜ਼ੀ ਕਰਨ ਲੱਗ ਪਈ ਹੈ | ਉਕਤ ਮਾਮਲੇ 'ਚ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਤੋਂ ਮੰਗ ਕੀਤੀ ਹੈ ਕਿ ਸੜਕਾਂ 'ਤੇ ਲੱਗੇ ਦਿਸ਼ਾ ਸੂਚਕਾਂ 'ਤੇ ਲਗਾਏ ਗ਼ੈਰਕਾਨੂੰਨੀ ਇਸ਼ਤਿਹਾਰਬਾਜ਼ੀ ਦੇ ਬੋਰਡ ਤੁਰੰਤ ਹਟਵਾਏ ਜਾਣ |
ਪਿਛਲੀ ਖ਼ਬਰ ਪੀ.ਆਈ.ਐੱਮ.ਟੀ. ਵਿਦਿਆਰਥੀਆਂ ਨੇ ਕੋਰਸਾਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਨੂਰਪੁਰਾ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਆਹਮੋ-ਸਾਹਮਣੇ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।