19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗੁਰਪ੍ਰੀਤ ਸਿੰਘ ਸੋਢੀ ਬਿਜਲੀ ਵਿਭਾਗ 'ਚੋਂ ਹੋਏ ਸੇਵਾ ਮੁਕਤ

ਗੁਰਪ੍ਰੀਤ ਸਿੰਘ ਸੋਢੀ ਨੂੰ ਬਿਜਲੀ ਵਿਭਾਗ ਦੇ ਵਿਚ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤੀ 'ਤੇ ਸਨਮਾਨਿਤ ਕਰਦੇ ਹੋਏ ਮੁਲਾਜ਼ਮ | ਅਜੀਤ ਤਸਵੀਰ <br/> 03-02-2026
ਜਖਵਾਲੀ, 2 ਫਰਵਰੀ (ਨਿਰਭੈ ਸਿੰਘ)-ਪਿੰਡ ਸੰਗਤਪੁਰ ਸੋਢੀਆਂ ਵਾਸੀ ਗੁਰਪ੍ਰੀਤ ਸਿੰਘ ਸੋਢੀ ਬਿਜਲੀ ਵਿਭਾਗ ਦੇ ਵਿਚ ਆਪਣੀ 40 ਸਾਲ ਦੀ ਬੇਦਾਗ ਸੇਵਾ ਕਰਨ ਉਪਰੰਤ 31 ਜਨਵਰੀ ਨੂੰ ਸਬ ਡਵੀਜ਼ਨ ਚੋਰਵਾਲਾ ਤੋਂ ਸੇਵਾ ਮੁਕਤ ਹੋ ਗਏ | ਸੋਢੀ ਵਿਭਾਗ ਵਿਚ ਬਤੌਰ ਲਾਇਨ ਮੈਨ ਦੀਆਂ ਸੇਵਾਵਾਂ ਨਿਭਾ ਰਹੇ ਸਨ | ਜ਼ਿਕਰਯੋਗ ਹੈ ਕਿ ਸੰਨ 1986 ਦੇ ਵਿਚ ਗੁਰਪ੍ਰੀਤ ਸਿੰਘ ਨੇ ਬਿਜਲੀ ਵਿਭਾਗ ਦੇ ਵਿਚ ਜੁਆਇਨਿੰਗ ਕਰਕੇ ਵੱਖ-ਵੱਖ ਥਾਵਾਂ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ | ਸੇਵਾ ਮੁਕਤੀ ਮੌਕੇ ਬਿਜਲੀ ਵਿਭਾਗ ਦੀਆਂ ਜਥੇਬੰਦੀਆਂ ਅਤੇ ਮੁਲਾਜ਼ਮਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਮਾਨ ਸਨਮਾਨ ਕੀਤਾ ਗਿਆ | ਇਸ ਮੌਕੇ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਥੀਆਂ ਦੇ ਸਹਿਯੋਗ ਸਦਕਾ ਉਨ੍ਹਾਂ ਆਪਣੀ 40 ਸਾਲ ਦੀ ਸੇਵਾ ਸ਼ਾਨਦਾਰ ਤਰੀਕੇ ਨਾਲ ਨਿਭਾਈ ਹੈ | ਇਸ ਮੌਕੇ ਐੱਸ.ਡੀ.ਓ ਚੋਰਵਾਲਾ ਜਸਵਿੰਦਰ ਰਾਮ ਸ਼ਰਮਾ, ਐੱਸ.ਡੀ.ਓ ਸਰਹਿੰਦ ਦਵਿੰਦਰ ਸਿੰਘ, ਜੇ.ਈ ਮਨਦੀਪ ਸਿੰਘ, ਜੇ.ਈ ਗਗਨਦੀਪ ਸਿੰਘ, ਜੇ.ਈ-1 ਬਲਵੀਰ ਸਿੰਘ, ਮਨਦੀਪ ਸਿੰਘ ਪ੍ਰਧਾਨ, ਹਰਕੀਰਤ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ ਖ਼ਜ਼ਾਨਚੀ, ਧਰਮਵੀਰ ਫੋਰਮੈਨ, ਬੰਟੀ ਸਰਪੰਚ ਮਾਜਰਾ, ਘੋਲਾ ਸਿੰਘ ਮਾਜਰਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬਿਕਰਮ ਮਜੀਠੀਆ ਦੀ ਜ਼ਮਾਨਤ ਸੱਚਾਈ ਦੀ ਵੱਡੀ ਜਿੱਤ-ਰਾਜੂ ਖੰਨਾ ਅਗਲੀ ਖ਼ਬਰ ਬਿਕਰਮ ਮਜੀਠੀਆ ਦੀ ਜ਼ਮਾਨਤ ਮਾਨ ਸਰਕਾਰ ਨਾਲ ਸਿਆਸੀ ਬਦਲਾਖੋਰੀ ਦਾ ਹੋਇਆ ਪਰਦਾਫਾਸ਼, 'ਆਪ' ਦਾ 'ਝੂਠ ਦਾ ਕਿਲ੍ਹਾ' ਹੋਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।