05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਫੋਰਡ ਪੰਜਾਬ ਦੇ ਸਬ ਜ਼ੋਨ ਨਵਾਂਸ਼ਹਿਰ ਦੇ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੇ ਅਹੁਦੇਦਾਰਾਂ ਨੂੰ ਇੰਜ. ਜਸਵੀਰ ਮੋਰੋਂ ਕਿਤਾਬਾਂ ਭੇਟ ਕਰਨ ਸਮੇਂ। ਕਿਤਾਬਾਂ ਪੜ੍ਹਨੀਆਂ ਬਹੁ ਪੱਖੀ ਮਾਨਸਿਕ ਵਿਕਾਸ ਲਈ ਲਾਜ਼ਮੀ - ਇੰਜ. ਜਸਵੀਰ ਸਿੰਘ ਮੋਰੋਂ

ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫ਼ਤਰ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਿਰੰਤਰ ਪਾਠਕਾਂ ਤੱਕ ਮੁਫ਼ਤ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਫੋਰਡ ਪੰਜਾਬ ਦੇ ਸਬ ਜ਼ੋਨ ਨਵਾਂਸ਼ਹਿਰ ਦੇ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਇਜਲਾਸ ਵਿੱਚ ਆਏ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਵਿਵੇਕ ਵਿਕਾਸ ਲਹਿਰ ਪੰਜਾਬ ਵਲੋਂ ਕਿਤਾਬਾਂ ਵੰਡੀਆਂ ਗਈਆਂ।

ਅਜੀਤ ਡੈਸਕ 05-11-2026
ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫ਼ਤਰ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਿਰੰਤਰ ਪਾਠਕਾਂ ਤੱਕ ਮੁਫ਼ਤ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਫੋਰਡ ਪੰਜਾਬ ਦੇ ਸਬ ਜ਼ੋਨ ਨਵਾਂਸ਼ਹਿਰ ਦੇ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਇਜਲਾਸ ਵਿੱਚ ਆਏ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਵਿਵੇਕ ਵਿਕਾਸ ਲਹਿਰ ਪੰਜਾਬ ਵਲੋਂ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਇੰਜ. ਜਸਵੀਰ ਸਿੰਘ ਮੋਰੋਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਸਾਡੀ ਸੋਚਣ, ਸਮਝਣ ਅਤੇ ਯਾਦ ਸ਼ਕਤੀ ਦਾ ਵਿਕਾਸ ਹੁੰਦਾ ਹੈ, ਨਵੇਂ ਸ਼ਬਦਾਂ ਦਾ ਗਿਆਨ ਹੁੰਦਾ ਹੈ। ਇਸ ਮੌਕੇ ਸਟੇਟ ਬਾਡੀ ਫੋਰਡ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਇੰਜ. ਐਸ. ਪੀ. ਸ਼ਰਮਾ, ਇੰਜ. ਰਾਜੀਵ ਕੁਮਾਰ ਦੇਵਗਣ ਕਨਵੀਨਰ, ਇੰਜ: ਜਗਦੀਸ਼ ਲਾਲ ਮਾਹੀ, ਇੰਜ: ਮਨਜੀਤ ਸਿੰਘ ਸੈਣੀ, ਇੰਜ. ਅਰਜਨ ਦੇਵ ਕੋ-ਕਨਵੀਨਰ, ਇੰਜ. ਜੋਗਾ ਸਿੰਘ ਕੋ-ਕਨਵੀਨਰ, ਇੰਜ. ਬਲਵਿੰਦਰ ਕੁਮਾਰ ਜੁਆਇੰਟ ਫਾਈਨਾਂਸ ਸੈਕਟਰੀ, ਇੰਜ. ਰਾਮਜੀਤ ਸਿੰਘ ਜੁਆਇੰਟ ਫਾਈਨਾਂਸ ਸੈਕਟਰੀ, ਇੰਜ. ਅਮਰਜੀਤ ਸਿੰਘ ਸੈਣੀ ਚੀਫ ਅਡਵਾਈਜ਼ਰ, ਇੰਜ. ਜੈ ਪ੍ਰਕਾਸ਼ ਅਡਵਾਈਜ਼ਰ, ਇੰਜ. ਸਰਬਜੀਤ ਸਰੋਆ ਜੁਆਇੰਟ ਸੈਕਟਰੀ, ਇੰਜ. ਵਿਜੇ ਕੁਮਾਰ ਜੁਆਇੰਟ ਸੈਕਟਰੀ, ਇੰਜੀ: ਤੇਜ ਪਾਲ, ਇੰਜੀ: ਸਰੂਪ ਲਾਲ, ਇੰਜੀ: ਦਰਸ਼ਨ ਸਿੰਘ ਸਿੱਧੂ, ਇੰਜੀ: ਸੁਰਿੰਦਰ ਜੀਤ, ਇੰਜੀ: ਜਗਦੀਸ਼ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਠੇਰੀ ਸਾਹਿਬ ਗੜਪਧਾਣਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਬਹਿਰਾਮ ਦੇ ਮੈਂਬਰ ਮੀਟਿੰਗ ਉਪਰੰਤ ਗੱਲਬਾਤ ਸਮੇਂ। ਮੈਡੀਕਲ ਪ੍ਰੈਕਟੀਸ਼ਨਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।