ਕਾਂਸ਼ੀ ਰਾਮ ਦੇ ਪ੍ਰੀ ਨਿਰਮਾਣ ਦਿਵਸ ਮੌਕੇ ਰੈਲੀ ’ਚ ਸ਼ਾਮਿਲ ਹੋਣ ਲਈ ਹਕੀਮਪੁਰ ਤੋਂ ਆਦਮਪੁਰ ਉਦੇਸੀਆਂ ਲਈ ਜਥਾ ਰਵਾਨਾ
ਮੁਕੰਦਪੁਰ, 11 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਦੇ ਪ੍ਰੀ ਨਿਰਮਾਣ ਦਿਵਸ ਮੌਕੇ ਪਿੰਡ ਉਦੇਸੀਆਂ (ਆਦਮਪੁਰ) ਵਿਖੇ ਰੱਖੀ ਗਈ ਵਿਸ਼ਾਲ ਰੈਲੀ ’ਚ ਰੂਪ ਲਾਲ ਧੀਰ ਸਕੱਤਰ ਬਸਪਾ ਪੰਜਾਬ ਤੇ ਮਾਸਟਰ ਸਤਪਾਲ ਰਟੈਂਡਾ ਪ੍ਰਧਾਨ ਵਿਧਾਨ ਸਭਾ ਹਲਕਾ ਬੰਗਾ ਦੀ ਅਗਵਾਈ ਵਿਚ ਸ਼ਾਮਿਲ ਹੋਣ ਲਈ ਵੱਡੇ ਕਾਫਲੇ ਦੇ ਰੂਪ ਵਿਚ ਇਲਾਕੇ ਭਰ ਤੋਂ ਬਹੁਜਨ ਸਮਾਜ ਪਾਰਟੀ ਦੇ ਵਰਕਰ ਰਵਾਨਾ ਹੋਏ। ਇਸ ਮੌਕੇ ਰੂਪ ਲਾਲ ਧੀਰ ਸਕੱਤਰ ਬਸਪਾ ਪੰਜਾਬ, ਸੋਮ ਨਾਥ ਰਟੈਂਡਾ ਜ਼ਿਲ੍ਹਾ ਸਕੱਤਰ, ਮਾਸਟਰ ਸਤਪਾਲ ਰਟੈਂਡਾ ਪ੍ਰਧਾਨ ਹਲਕਾ ਬੰਗਾ, ਜੋਗਿੰਦਰ ਸਿੰਘ, ਹੈਪੀ ਸਿੰਘ, ਸਤਨਾਮ ਰਾਮ, ਸੋਹਣ ਲਾਲ ਸੈਕਟਰ ਪ੍ਰਧਾਨ, ਰਾਜ ਦਦਰਾਲ, ਸੁਖਬੀਰ ਡੈਨੀ, ਨਰੇਸ਼ ਉੜਾਪੜ੍ਹ, ਅਮਰਜੀਤ, ਸੁਰਿੰਦਰ ਪਾਲ, ਸਤਪਾਲ ਬਖਲੌਰ, ਸੋਮ ਸਿੰਘ ਹਕੀਮਪੁਰ, ਸ਼ਿੰਗਾਰਾ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਚਾਹਲ, ਚੇਤੀ ਰਾਮ, ਦਿਆਲ ਰਾਮ, ਸੁਰਿੰਦਰ ਮੰਡੇਰ ਅਤੇ ਦਲਵੀਰ ਮਾਹੀ ਬੇਗੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਸਪਾ ਵਰਕਰ ਮੌਜੂਦ ਸਨ।