22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸੜੋਆ ਵਿਖੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਸੜੋਆ, 22 ਨਵੰਬਰ (ਹਰਮੇਲ ਸਹੂੰਗੜਾ)- ਸਿਵਲ ਸਰਜਨ ਡਾਕਟਰ ਗੀਤਾਂਜਲੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ. ਐਮ.

ਅਜੀਤ ਡੈਸਕ 23-11-2026
ਸੜੋਆ, 22 ਨਵੰਬਰ (ਹਰਮੇਲ ਸਹੂੰਗੜਾ)- ਸਿਵਲ ਸਰਜਨ ਡਾਕਟਰ ਗੀਤਾਂਜਲੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ. ਐਮ. ਓ. ਡਾਕਟਰ ਜਤਿੰਦਰ ਸਿੰਘ ਸੀ. ਐਚ. ਸੀ. ਸੜੋਆ ਦੀ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਜੀਰੋ ਤੋਂ ਲੈ ਕੇ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਬਾਰੇ ਸਟਾਫ ਦੀ ਇੱਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸੜੋਆ ਵਿਖੇ ਟੀਮ ਵੱਲੋਂ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ। ਬਸ ਅੱਡਾ ਵਿਖੇ ਦੋ ਟੀਮਾਂ ਬਣਾਈਆਂ ਗਈਆਂ ਤੇ 69 ਟੀਮਾਂ ਬੂਥ ਲਾ ਕੇ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਾਈਆਂ ਗਈਆਂ। ਇਸ ਮੌਕੇ ਨੋਡਲ ਅਫਸਰ ਡਾਕਟਰ ਭੂਪਿੰਦਰ ਸਿੰਘ, ਗੁਰ ਕਿਰਪਾਲ ਸਿੰਘ ਸੰਧੂ, ਆਦਰਸ਼ ਕੁਮਾਰ, ਐਲ. ਐਚ. ਵੀ ਆਸ਼ਾ ਰਾਣੀ, ਹਰਕੀਰਤ ਸਿੰਘ, ਰਜਨੀ ਬਾਲਾ ਏ.ਐਨ.ਐਮ, ਹਰਜਿੰਦਰ ਸਿੰਘ, ਬਲਜਿੰਦਰ ਕੌਰ ਆਸ਼ਾ ਵਰਕਰ, ਹਰਜਿੰਦਰ ਕੌਰ, ਪੂਜਾ ਆਂਗਣਵਾੜੀ ਵਰਕਰ ਸੁਮਨ ਹੈਲਪਰ, ਗੁਰਪਾਲ ਕੌਰ, ਆਸ਼ਾ ਵਰਕਰ ਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੌਧਰੀ ਹੁਸਨ ਲਾਲ ਕਾਂਗਰਸੀ ਆਗੂ ਨੇ ਖੋਥੜਾਂ ’ਚ ਪਾਰਟੀ ਹਿਤ ਵਰਕਰਾਂ ਨਾਲ ਮੀਟਿੰਗ ਕੀਤੀ ਅਗਲੀ ਖ਼ਬਰ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਾਵਲੇ- ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।