22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਮਾਜਿਕ ਸਮਰਸਤਾ ਯਾਤਰਾ ਸ਼੍ਰੀ ਖੁਰਾਲਗੜ੍ਹ ਸਾਹਿਬ ਚਰਨ ਗੰਗਾ ਤੋਂ ਝੰਡੀ ਦਿਖਾ ਕੇ ਕੀਤੀ ਰਵਾਨਾ

ਬੀਣੇਵਾਲ, 22 ਨਵੰਬਰ (ਬੈਜ ਚੌਧਰੀ)-ਸੰਤਾਂ-ਮਹਾਪੁਰਸ਼ਾਂ ਦੀ ਅਗਵਾਈ ‘ਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਸਮਾਜਿਕ ਸਮਰਸਤਾ ਦੀ ਸ਼ੁਰੂਆਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਧਾਰਮਿਕ ਅਸਥਾਨ ਸ਼੍ਰੀ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸੰਤ ਬਾਬਾ ਸੁਰਿੰਦਰ ਦਾਸ ਨੇ ਝੰਡੀ ਦਿਖਾ ਕੇ ਰਵਾਨਾ ਕੀਤੀ। ਇਸ ਮੌਕੇ ਯਾਤਰਾ ‘ਚ ਸ਼ਾਮਿਲ ਸੰਤਾਂ-ਮਹਾਂਪੁਰਸ਼ਾਂ ਤੇ ਹੋਰ ਆਗੂਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਗੁਰੂ ਘਰ ਦੇ ਮਾਡਲ ਦੇ ਕੇ ਸਨਮਾਨਿਤ ਕੀਤਾ।

ਅਜੀਤ ਡੈਸਕ 23-11-2026
ਬੀਣੇਵਾਲ, 22 ਨਵੰਬਰ (ਬੈਜ ਚੌਧਰੀ)-ਸੰਤਾਂ-ਮਹਾਪੁਰਸ਼ਾਂ ਦੀ ਅਗਵਾਈ ‘ਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਸਮਾਜਿਕ ਸਮਰਸਤਾ ਦੀ ਸ਼ੁਰੂਆਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਧਾਰਮਿਕ ਅਸਥਾਨ ਸ਼੍ਰੀ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸੰਤ ਬਾਬਾ ਸੁਰਿੰਦਰ ਦਾਸ ਨੇ ਝੰਡੀ ਦਿਖਾ ਕੇ ਰਵਾਨਾ ਕੀਤੀ। ਇਸ ਮੌਕੇ ਯਾਤਰਾ ‘ਚ ਸ਼ਾਮਿਲ ਸੰਤਾਂ-ਮਹਾਂਪੁਰਸ਼ਾਂ ਤੇ ਹੋਰ ਆਗੂਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਗੁਰੂ ਘਰ ਦੇ ਮਾਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਤ ਸੁਰਿੰਦਰ ਦਾਸ, ਸੰਤ ਕਰਮ ਚੰਦ, ਬਾਬਾ ਗਿਰਧਾਰੀ ਲਾਲ, ਬਾਬਾ ਦਿਆਲ ਚੰਦ, ਇੰਚਾਰਜ ਸਵਾਗਤੀ ਕਮੇਟੀ ਜਗਦੀਸ਼ ਕੁਮਾਰ, ਮਨਜੀਤ ਮੁੱਗੋਵਾਲੀਆ ਤੋਂ ਇਲਾਵਾ ਯਾਤਰਾ ‘ਚ ਪ੍ਰਦੀਪ ਸੱਭਰਵਾਲ ਆਈ.ਏ.ਐਸ (ਰਿਟਾਇਰਡ), ਹਰਿੰਦਰ ਕੁਮਾਰ ਅਗਰਵਾਲ ਤਰਨ ਤਾਰਨ, ਪ੍ਰਮੋਧ ਸਮਾਜ ਸੇਵਕ, ਦਵਿੰਦਰ ਜ਼ਿਲ੍ਹਾ ਸੰਯੋਜਕ, ਪਰਮਜੀਤ ਜ਼ਿਲ੍ਹਾ ਸੰਯੋਜਕ, ਦੀਪਕ ਆਨੰਦ, ਨਵਦੀਪ ਸਮਾਜ ਸੇਵਕ, ਰਾਕੇਸ਼ ਸਮਾਜ ਸੇਵਕ, ਸੰਜੀਵ ਕੁਮਾਰ ਸਮਾਜ ਸੇਵਕ, ਸਤਵਿੰਦਰ ਬੇਦੀ, ਸੰਤ ਦਲਵੀਰ ਗਿਰੀ ਮਹਾਰਾਜ, ਸੰਤ ਰਵਿੰਦਰ ਗਿਰੀ ਤੋਂ ਇਲਾਵਾ ਰਾਣਾ ਰਾਜ ਕੁਮਾਰ ਕੁਮਾਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਮੋਦੀਖਾਨਾ ਸੁਸਾਇਟੀ ਪੁਰਾਣਾ ਸ਼ਾਲਾ ਨੇ ਲੋੜਵੰਦ 40 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਆਸਰੋਂ ’ਚ ‘ਆਪ’ ਦਾ ਕਾਫਲਾ ਹੋਇਆ ਵੱਡਾ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਸਰਪੰਚ ਬਲਵਿੰਦਰ ਸਿੰਘ ਤੇ ਪੰਚਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।