12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗੁ: ਸਿੰਘ ਸਭਾ ਨੌਰਾ ਵਿਖੇ ਆਰਯੂਵੈਦਿਕ ਜਾਗਰੂਕਤਾ ਸਿਹਤ ਸੰਭਾਲ ਕੈਂਪ ਲਗਾਇਆ

ਪੱਲੀ ਝਿੱਕੀ, 11 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਗੁਰਦੁਆਰਾ ਸਿੰਘ ਸਭਾ ਪਿੰਡ ਨੌਰਾ ਵਿਖੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਰਯੂਵੈਦਿਕ ਨੇਚਰ ਹੈਲਥ ਕੇਅਰ ਸੈਂਟਰ ਨਵਾਂਸ਼ਹਿਰ ਵਾਲਿਆਂ ਵਲੋਂ ਸਿਹਤ ਸੰਭਾਲ ਕੈਂਪ ਲਗਾਇਆ। ਕੈਂਪ ਦੌਰਾਨ ਡਾ.

ਅਜੀਤ ਡੈਸਕ 12-10-2026
ਪੱਲੀ ਝਿੱਕੀ, 11 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਗੁਰਦੁਆਰਾ ਸਿੰਘ ਸਭਾ ਪਿੰਡ ਨੌਰਾ ਵਿਖੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਰਯੂਵੈਦਿਕ ਨੇਚਰ ਹੈਲਥ ਕੇਅਰ ਸੈਂਟਰ ਨਵਾਂਸ਼ਹਿਰ ਵਾਲਿਆਂ ਵਲੋਂ ਸਿਹਤ ਸੰਭਾਲ ਕੈਂਪ ਲਗਾਇਆ। ਕੈਂਪ ਦੌਰਾਨ ਡਾ. ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਵਰਕਰਾਂ ਵਲੋਂ ਮਰੀਜ਼ਾਂ ਦੇ ਸਰੀਰ ਦੇ 42 ਟੈਸਟ ਮੁਫ਼ਤ ਕਰਕੇ ਰਿਪੋਰਟਾਂ ਦਿੱਤੀਆਂ ਗਈਆਂ। ਇਸ ਦੌਰਾਨ ਕੈਂਪ ਵਿਚ ਆਏ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਕੈਂਪ ਵਿਚ 150 ਦੇ ਕਰੀਬ ਮਰੀਜ਼ਾਂ ਨੇ ਲਾਭ ਉਠਾਇਆ। ਕੈਂਪ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸੈਕਟਰੀ ਸਤਵਿੰਦਰ ਸਿੰਘ ਵਲੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਰਯੂਵੈਦਿਕ ਕੈਂਪ ਲੱਗਣ ਨਾਲ ਸਰੀਰ ਦੇ ਟੈਸਟ ਕਰਨ ਨਾਲ ਮਰੀਜ਼ਾਂ ਨੂੰ ਬਹੁਤ ਲਾਭ ਮਿਲਦਾ ਹੈ।
ਪਿਛਲੀ ਖ਼ਬਰ ਹਲਕਾ ਬੰਗਾ ਨੂੰ ਕਾਂਗਰਸ ਹਾਈਕਮਾਨ ਜੋ ਵੀ ਉਮੀਦਵਾਰ ਦੇਵੇਗੀ ਡੱਟ ਕੇ ਮਦਦ ਕਰਾਂਗੇ-ਘੁੰਮਣ ਅਗਲੀ ਖ਼ਬਰ ਨਿਸ਼ਾਨ ਬੀਰ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲੇਗਾ-ਰਾਠੋਰ, ਮਿੰਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।