ਸੜੋਆ ਮੰਡੀ ’ਚ ਖੁੱਲ੍ਹੀ ਦਾਅਵਿਆਂ ਦੀ ਪੋਲ
ਸੜੋਆ, 8 ਅਕਤੂਬਰ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਸੰਬੰਧੀ ਮੰਡੀਆਂ ਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਮੰਡੀਆਂ ਵਿਚ ਅਫਸਰ ਸ਼ਾਹੀ ਜਾਂ ਕੋਈ ਲੀਡਰਾਂ ਵਲੋਂ ਪਹੁੰਚ ਕੇ ਝੋਨੇ ਦੀ ਢੇਰੀ ’ਤੇ ਖੜ੍ਹ ਕੇ ਇਹ ਬਿਆਨ ਅਕਸਰ ਹੀ ਦਿੰਦੇ ਹਨ ਕਿ ਝੋਨੇ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ ਉਨ੍ਹਾਂ ਦੇ ਜਾਣ ਤੋਂ ਬਾਅਦ ਅਫਸਰ ਸ਼ਾਹੀ ਦੇ ਸਿਰ ’ਤੇ ਕੋਈ ਵੀ ਜੂੰ ਨਹੀਂ ਸਰਕਦੀ ਭਾਵੇਂ ਹੀ ਸਰਕਾਰ ਵਲੋਂ ਕੁਝ ਦਿਨ ਪਹਿਲਾਂ ਹੀ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ।
ਅਜੀਤ ਡੈਸਕ
09-10-2026