08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕਾਰ ਨਾਲ ਬੱਸ ਟਕਰਾਈ

ਕਾਠਗੜ੍ਹ, 7 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨੈਸ਼ਨਲ ਹਾਈਵੇ ਰੋਪੜ ਤੋਂ ਬਲਾਚੌਰ ‘ਤੇ ਨੇੜੇ ਟੋਲ ਪਲਾਜ਼ਾ ਬੱਛੂਆਂ ਦੇ ਕੋਲ ਕਾਰ ਅਤੇ ਬੱਸ ਦਾ ਐਕਸੀਡੈਂਟ ਦਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਐਸ.

ਨੈਸ਼ਨਲ ਹਾਈਵੇ ’ਤੇ ਟੋਲ ਪਲਾਜ਼ਾ ਬੱਛੂਆਂ ਦੇ ਕੋਲ ਐਕਸੀਡੈਂਟ ਹੋਣ ਉਪਰੰਤ ਖੜੀ ਬੱਸ ਤੇ ਬੁਰੀ ਤਰ੍ਹਾ ਨੁਕਸਾਨੀ ਗਈ ਕਾਰ। ਤਸਵੀਰਾਂ : ਹਰਸਿਮਰਨ ਜੋਤ ਸਿੰਘ ਕਲੇਰ 08-10-2026
ਕਾਠਗੜ੍ਹ, 7 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨੈਸ਼ਨਲ ਹਾਈਵੇ ਰੋਪੜ ਤੋਂ ਬਲਾਚੌਰ ‘ਤੇ ਨੇੜੇ ਟੋਲ ਪਲਾਜ਼ਾ ਬੱਛੂਆਂ ਦੇ ਕੋਲ ਕਾਰ ਅਤੇ ਬੱਸ ਦਾ ਐਕਸੀਡੈਂਟ ਦਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਐਸ.ਐਸ.ਐਫ ਟੀਮ ਦੇ ਇੰਚਾਰਜ ਏ.ਐਸ.ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕੇ ਟੋਲ ਪਲਾਜ਼ਾ ਬੱਛੂਆਂ ਕੋਲ ਐਕਸੀਡੈਂਟ ਹੋ ਗਿਆ ਹੈ, ਤਾਂ ਉਹਨਾਂ ਨੇ ਤੁਰੰਤ ਆਪਣੀ ਟੀਮ ਨਾਲ ਮੌਕੇ ‘ਤੇ ਦੇਖਿਆ ਕਿ ਇੱਕ ਟੂਰਿਸਟ ਬੱਸ ਜਿਸ ਦਾ ਨੰਬਰ ਬੀ.ਆਰ 28ਪੀ 4617 ਜਿਸ ਨੂੰ ਕੇ ਸੁਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰੋਪੜ ਚਲਾ ਰਿਹਾ ਸੀ, ਜੋ ਕਿ ਬਲਾਚੌਰ ਤੋਂ ਚੰਡੀਗੜ੍ਹ ਜਾ ਰਿਹਾ ਸੀ। ਜਦੋਂ ਇਹ ਬੱਸ ਟੋਲ ਪਲਾਜ਼ਾ ਬੱਛੂਆਂ ਨੇੜੇ ਪਹੁੰਚੀ ਤਾਂ ਬੱਸ ਦੇ ਅੱਗੇ ਇੱਕ ਮਾਰੂਤੀ ਕਾਰ ਜਿਸ ਦਾ ਨੰਬਰ ਸੀ.ਐਚ 01 ਜੈਂਡ 7555 ਗੱਡੀ ਜਿਸ ਨੂੰ ਸੁਰਿੰਦਰਪਾਲ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਬਨ੍ਹਾ ਚਲਾ ਰਿਹਾ ਸੀ। ਕਾਰ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਜਿਸ ਕਾਰਨ ਬੱਸ ਕਾਰ ਨਾਲ ਟਕਰਾ ਗਈ ਤੇ ਕਾਰ ਚਾਲਕ ਜ਼ਖ਼ਮੀ ਹੋ ਗਿਆ। ਉਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੁਲੈਂਸ ਰਾਹੀ ਇਲਾਜ ਲਈ ਰੋਪੜ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਪਿਛਲੀ ਖ਼ਬਰ ਮੋਬਾਈਲ ਵੈਨ ਰਾਹੀਂ ਕਿਸਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ -ਜ਼ਿਲ੍ਹਾ ਤਾਲਮੇਲ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।