29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ. ਸ. ਸ. ਸਕੂਲ ਸੜੋਆ ਦੇ ਅਧਿਆਪਕ ਸ਼ਾਨਦਾਰ ਸੇਵਾਵਾਂ ਲਈ ਜੀ. ਐਨ. ਏ. ਯੂਨੀਵਰਸਿਟੀ ਫਗਵਾੜਾ ਵਲੋਂ ਸਨਮਾਨਿਤ

ਸੜੋਆ, 28 ਸਤੰਬਰ (ਹਰਮੇਲ ਸਹੂੰਗੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਜੁਝਾਰ ਸਿੰਘ ਪੰਜਾਬੀ ਮਾਸਟਰ, ਮੈਡਮ ਸੋਨੀਆ ਰਾਣੀ ਸਾਇੰਸ ਮਿਸਟ੍ਰੈਸ ਨੂੰ ਉਨ੍ਹਾਂ ਦੀਆਂ ਵਿੱਦਿਅਕ ਸੇਵਾਵਾਂ ਲਈ ਸਨਮਾਨਿਤ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਇਹ ਅਧਿਆਪਕਾਂ ਦੀ ਲਗਨ ਤੇ ਮਿਹਨਤ ਹੁੰਦੀ ਹੈ, ਜਿਸ ਨਾਲ ਵਿਦਿਆਰਥੀ ਤੇ ਸੰਸਥਾਵਾਂ ਤਰੱਕੀ ਦੇ ਰਾਹ ’ਤੇ ਅੱਗੇ ਵਧਦੀਆਂ ਹਨ।

ਅਜੀਤ ਡੈਸਕ 29-09-2026
ਸੜੋਆ, 28 ਸਤੰਬਰ (ਹਰਮੇਲ ਸਹੂੰਗੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਜੁਝਾਰ ਸਿੰਘ ਪੰਜਾਬੀ ਮਾਸਟਰ, ਮੈਡਮ ਸੋਨੀਆ ਰਾਣੀ ਸਾਇੰਸ ਮਿਸਟ੍ਰੈਸ ਨੂੰ ਉਨ੍ਹਾਂ ਦੀਆਂ ਵਿੱਦਿਅਕ ਸੇਵਾਵਾਂ ਲਈ ਸਨਮਾਨਿਤ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਇਹ ਅਧਿਆਪਕਾਂ ਦੀ ਲਗਨ ਤੇ ਮਿਹਨਤ ਹੁੰਦੀ ਹੈ, ਜਿਸ ਨਾਲ ਵਿਦਿਆਰਥੀ ਤੇ ਸੰਸਥਾਵਾਂ ਤਰੱਕੀ ਦੇ ਰਾਹ ’ਤੇ ਅੱਗੇ ਵਧਦੀਆਂ ਹਨ। ਅਧਿਆਪਕ ਆਪਣੇ ਹੱਥਾਂ ਨਾਲ ਹੀ ਗਿੱਲੀ ਮਿੱਟੀ ਰੂਪੀ ਬੱਚਿਆਂ ਦੇ ਚਰਿੱਤਰ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਸੁਚੱਜਾ ਰੂਪ ਬਖਸ਼ਦੇ ਹਨ। ਜ਼ਿਕਰਯੋਗ ਹੈ ਕਿ ਸਕੂਲ ਦੇ ਇੰਚਾਰਜ ਜਸਵੀਰ ਸਿੰਘ ਨੂੰ ਇਨ੍ਹਾਂ ਅਧਿਆਪਕਾਂ ਦੇ ਨਾਲ-ਨਾਲ ਜੀ. ਐਨ. ਏ. ਯੂਨੀਵਰਸਿਟੀ ਵਲੋਂ ਚੰਗੇ ਸਕੂਲ ਪ੍ਰਬੰਧਨ ਤੇ ਵਿੱਦਿਅਕ ਸੇਵਾਵਾਂ ਬਦਲੇ ਵੀ ਸਨਮਾਨਿਤ ਕੀਤਾ। ਇਸ ਮੌਕੇ ਵਿਜੇ ਕੁਮਾਰ, ਸੁਰਿੰਦਰ ਪਾਲ ਸਿੰਘ, ਅਲਕਾ ਰਾਣੀ, ਨਮਨੀਤ ਕੌਰ, ਮੈਡਮ ਭਾਵਨਾ, ਕੁਲਵਿੰਦਰ ਕੌਰ, ਰਣਜੀਤ ਸਿੰਘ, ਕਿਰਨ ਵਰਮਾ ਤੇ ਸਹਾਇਕ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਨੂੰ ਡੀ. ਏ. ਪੀ. ਦੀ ਸਪਲਾਈ ਨਿਰਵਿਘਨ ਦੇਵੇ-ਸੰਧੂ, ਗੋਗੀ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਮੁਸਕਾਨ ਨੇ ਯੂਨੀਵਰਸਿਟੀ ’ਚੋਂ ਹਾਸਿਲ ਕੀਤਾ 13ਵਾਂ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।