29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜੈਨ ਮਾਡਲ ਸਕੂਲ ਦੀਆਂ ਰੱਸਾਕਸ਼ੀ ਟੀਮਾਂ ਨੇ ਸਟੇਟ ਪੱਧਰ ਲਈ ਕੀਤਾ ਕੁਆਲੀਫਾਈ

ਬੰਗਾ, 28 ਅਗਸਤ (ਧਰਮਵੀਰ ਪਾਲ) - ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਰੱਸਾ ਕਸ਼ੀ ਦੀਆਂ ਅੰਡਰ-17 ਅਤੇ ਅੰਡਰ-19 ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ ਅਤੇ ਹੁਣ ਸਟੇਟ ਪੱਧਰ ’ਤੇ ਆਪਣਾ ਸਥਾਨ ਬਣਾਇਆ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ, ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ।

ਅਜੀਤ ਡੈਸਕ 29-08-2026
ਬੰਗਾ, 28 ਅਗਸਤ (ਧਰਮਵੀਰ ਪਾਲ) - ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਰੱਸਾ ਕਸ਼ੀ ਦੀਆਂ ਅੰਡਰ-17 ਅਤੇ ਅੰਡਰ-19 ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ ਅਤੇ ਹੁਣ ਸਟੇਟ ਪੱਧਰ ’ਤੇ ਆਪਣਾ ਸਥਾਨ ਬਣਾਇਆ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ, ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਸਕੂਲ ਪ੍ਰਿੰਸੀਪਲ ਮੰਜੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੱਸਾਕਸ਼ੀ ਦੀ ਕੋਚ ਮੈਡਮ ਕੁਲਵੰਤ ਕੌਰ ਬੈਂਸ ਦੀ ਅਗਵਾਈ ਹੇਠ ਦੋਵਾਂ ਟੀਮਾਂ ਨੇ ਬੇਹੱਦ ਮਿਹਨਤ ਨਾਲ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਜਿੱਤ ਦਰਜ ਕੀਤੀ। ਉਨ੍ਹਾਂ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਕੋਚ ਕੁਲਵੰਤ ਕੌਰ ਬੈਂਸ ਦੀ ਮਿਹਨਤ ਅਤੇ ਖਿਡਾਰੀਆਂ ਦੀ ਲਗਨ ਨੂੰ ਜਾਂਦਾ ਹੈ। ਅੰਡਰ-17 ਟੀਮ ਨੇ ਪਹਿਲੇ ਮੈਚ ਵਿੱਚ ਜਾਡਲਾ ਤੋਂ ਬਾਈ ਮਿਲਣ ਤੋਂ ਬਾਅਦ ਔੜ ਨਾਲ ਮੁਕਾਬਲਾ ਕੀਤਾ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਤੀਜੇ ਮੁਕਾਬਲੇ ਵਿੱਚ ਮੁਕੰਦਪੁਰ ਦੀ ਟੀਮ ਨੂੰ ਹਰਾ ਕੇ ਸਟੇਟ ਪੱਧਰ ਲਈ ਆਪਣੀ ਜਗ੍ਹਾ ਪੱਕੀ ਕੀਤੀ। ਇਸੇ ਤਰ੍ਹਾਂ ਅੰਡਰ-19 ਟੀਮ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਨਵਾਂਸ਼ਹਿਰ ਦੀ ਟੀਮ ਨੂੰ ਹਰਾਇਆ। ਦੂਜੇ ਮੁਕਾਬਲੇ ਵਿੱਚ ਔੜ ਨੂੰ ਮਾਤ ਦਿੱਤੀ ਅਤੇ ਤੀਜੇ ਮੁਕਾਬਲੇ ਵਿੱਚ ਸੜੋਆ ਦੀ ਟੀਮ ਨਾਲ ਮੁਕਾਬਲਾ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤਰ੍ਹਾਂ ਜੈਨ ਸਕੂਲ ਦੀਆਂ ਦੋਵਾਂ ਟੀਮਾਂ ਨੇ ਸਟੇਟ ਪੱਧਰ ’ਤੇ ਪਹੁੰਚ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਕਮਲ ਜੈਨ, ਮੈਨੇਜਰ ਸੰਜੀਵ ਜੈਨ, ਵਾਈਸ ਪ੍ਰਧਾਨ ਅਰਪਨ ਜੈਨ ਅਤੇ ਸੈਕਟਰੀ ਅਰੁਣ ਜੈਨ ਨੇ ਸਮੂਹ ਖਿਡਾਰੀਆਂ, ਕੋਚ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਕਰਵਾਏ ਰੱਖੜੀ ਬਣਾਉਣ ਦੇ ਮੁਕਾਬਲੇ ਦੌਰਾਨ ਭਾਗ ਲੈਂਦੇ ਵਿਦਿਆਰਥੀ। ਨਿਊ ਆ... ਅਗਲੀ ਖ਼ਬਰ ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਹਿੱਤ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।