19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਦਾਨ ਹੈ-ਸਵਾਤੀ ਮਹਾਰਾਜ

ਨਵਾਂਸ਼ਹਿਰ, 18 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ ਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਮਹਾਂ ਸਾਧਵੀ ਡਾ. ਸਵਾਤੀ ਮਹਾਰਾਜ, ਸੁਪ੍ਰਗਿਆ ਮਹਾਰਾਜ, ਸੁਦੀਪਤੀ ਮਹਾਰਾਜ ਤੇ ਸੁਵਿਧੀ ਮਹਾਰਾਜ ਦੀ ਮੌਜੂਦਗੀ ਵਿਚ ਜੈਨ ਸਥਾਨਕ ਵਿਖੇ ਕਰਵਾਏ 159ਵੇਂ ਮਾਸਿਕ ਰਾਸ਼ਨ ਵੰਡ ਸਮਾਗਮ ਵਿਚ 20 ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਪ੍ਰਾਪਤ ਹੋਇਆ।

ਅਜੀਤ ਡੈਸਕ 19-10-2026
ਨਵਾਂਸ਼ਹਿਰ, 18 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ ਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਮਹਾਂ ਸਾਧਵੀ ਡਾ. ਸਵਾਤੀ ਮਹਾਰਾਜ, ਸੁਪ੍ਰਗਿਆ ਮਹਾਰਾਜ, ਸੁਦੀਪਤੀ ਮਹਾਰਾਜ ਤੇ ਸੁਵਿਧੀ ਮਹਾਰਾਜ ਦੀ ਮੌਜੂਦਗੀ ਵਿਚ ਜੈਨ ਸਥਾਨਕ ਵਿਖੇ ਕਰਵਾਏ 159ਵੇਂ ਮਾਸਿਕ ਰਾਸ਼ਨ ਵੰਡ ਸਮਾਗਮ ਵਿਚ 20 ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਪ੍ਰਾਪਤ ਹੋਇਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮਹਾਂਵੀਰ ਜੈਨ ਯੁਵਕ ਮੰਡਲ ਦੇ ਪ੍ਰਧਾਨ ਪੰਕਜ ਜੈਨ, ਉਨ੍ਹਾਂ ਦੀ ਪਤਨੀ ਦੀਕਸ਼ਾ ਜੈਨ ਤੇ ਧੀ ਵੇਦਾਂਸ਼ੀ ਜੈਨ ਮੌਜੂਦ ਸਨ। ਵਰਧਮਾਨ ਜੈਨ ਸੇਵਾ ਸੰਘ ਨੇ ਲੋੜਵੰਦਾਂ ਨੂੰ ਦਿੱਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਇਸ ਨੇਕ ਕਾਰਜ ’ਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਮੁਨੀਸ਼ ਜੈਨ, ਸ੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਅਹੁਦੇਦਾਰਾਂ ਸਮੇਤ ਜਨਰਲ ਸਕੱਤਰ ਰਤਨ ਕੁਮਾਰ ਜੈਨ, ਖਜ਼ਾਨਚੀ ਅਚਲ ਜੈਨ, ਸਹਿ-ਖਜ਼ਾਨਚੀ ਰਾਕੇਸ਼ ਜੈਨ ਬੱਬੀ, ਦਰਸ਼ਨ ਜੈਨ, ਪਦਮ ਜੈਨ, ਮਨੋਜ ਜੈਨ, ਚੰਦਨ ਜੈਨ, ਯੁਵਾ ਮੰਡਲ ਪ੍ਰਧਾਨ ਰਿਤੂ ਜੈਨ, ਨੀਤਿਕਾ ਜੈਨ, ਦੀਪਿਕਾ ਜੈਨ, ਦੀਕਸ਼ਾ ਜੈਨ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਖਾਨਖਾਨਾ ਵਿਖੇ ਕਰਵਾਇਆ ਮਹਾਂਮਾਈ ਦਾ ਜਾਗਰਣ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।