28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬੀ. ਐਲ. ਐਮ. ਕਾਲਜ ਦਾ ਬੀ. ਏ ਸਮੈਸਟਰ ਦੂਸਰੇ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਾਂਸ਼ਹਿਰ, 27 ਅਗਸਤ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਬੀ. ਏ ਸਮੈਸਟਰ ਦੂਸਰੇ ਦੇ ਨਤੀਜੇ ’ਚੋਂ ਬੀ.

ਅਜੀਤ ਡੈਸਕ 28-08-2026
ਨਵਾਾਂਸ਼ਹਿਰ, 27 ਅਗਸਤ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਬੀ. ਏ ਸਮੈਸਟਰ ਦੂਸਰੇ ਦੇ ਨਤੀਜੇ ’ਚੋਂ ਬੀ.ਐਲ.ਐਮ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਨਤੀਜਾ ਦਿੱਤਾ। ਕਾਲਜ ਪ੍ਰਿੰਸੀਪਲ ਸ੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ.ਏ ਸਮੈਸਟਰ ਦੂਸਰੇ ਦੀ ਜਸ ਕੌਰ ਨੇ 7.98 ਸੀ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਪੁਜੀਸ਼ਨ ਵਿੱਚੋਂ 43ਵਾਂ ਸਥਾਨ ਹਾਸਲ ਕੀਤਾ ਤੇ 8.38 ਐਸ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਹਰਮਨ ਕੌਰ ਨੇ 7.74 ਸੀ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਪੁਜ਼ੀਸ਼ਨ ਵਿੱਚੋਂ 128ਵਾਂ ਸਥਾਨ ਹਾਸਲ ਕੀਤਾ ਤੇ 7.96 ਐਸ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਦੂਸਰਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਸਾਕਸ਼ੀ ਤੇ ਅਮਨਪ੍ਰੀਤ ਕੌਰ ਨੇ ਵੀ 7.96 ਐਸ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਮਨਮੀਤ ਕੌਰ ਨੇ 7.83 ਐਸ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਦੇਸ਼ ਬੰਧੂ ਭੱਲਾ, ਸਕੱਤਰ ਵਿਨੋਦ ਭਾਰਦਵਾਜ ਤੇ ਸਮੂਹ ਕਾਲਜ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਦੇ ਚੰਗੇ ਨਤੀਜੇ ’ਤੇ ਵਧਾਈ ਦਿੱਤੀ।
ਪਿਛਲੀ ਖ਼ਬਰ ਤਹਿਸੀਲ ਪ੍ਰਸ਼ਾਸਨ ਵਲੋਂ ਸਮਾਜ ਸੇਵੀ ਰਘਵੀਰ ਸਿੰਘ ਬੈਂਸ ਸਨਮਾਨਿਤ ਅਗਲੀ ਖ਼ਬਰ ਰੱਕੜਾਂ ਢਾਹਾਂ ਦੇ ਛਿੰਝ ਮੇਲੇ ਦਾ ਪ੍ਰਬੰਧਕਾਂ ਵਲੋਂ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।