30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਰੱਕੜ ਤੇ ਜੋਸ਼ੀਲਾ ਦੇ ਵਿਛੋੜੇ ਨਾਲ ਸਮਾਜ ਅਤੇ ਸਿੱਖ ਕੌਮ ਨੂੰ ਪਿਆ ਵੱਡਾ ਘਾਟਾ-ਜਥੇਦਾਰ ਖਾਲਸਾ

ਮਜਾਰੀ/ਸਾਹਿਬਾ, 29 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਸ਼ਹੀਦ ਬੱਬਰ ਰਤਨ ਸਿੰਘ ਰੱਕੜ ਦੇ ਪੋਤਰੇ ਤੇ ਟਰੱਸਟ ਦੇ ਬਾਨੀ ਮਾ. ਜੁਝਾਰ ਸਿੰਘ ਰੱਕੜ ਅਤੇ ਸਾਹਿਤਕਾਰ ਮਾ.

ਅਜੀਤ ਡੈਸਕ 30-10-2026
ਮਜਾਰੀ/ਸਾਹਿਬਾ, 29 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਸ਼ਹੀਦ ਬੱਬਰ ਰਤਨ ਸਿੰਘ ਰੱਕੜ ਦੇ ਪੋਤਰੇ ਤੇ ਟਰੱਸਟ ਦੇ ਬਾਨੀ ਮਾ. ਜੁਝਾਰ ਸਿੰਘ ਰੱਕੜ ਅਤੇ ਸਾਹਿਤਕਾਰ ਮਾ. ਹਰਨਾਮ ਸਿੰਘ ਜੋਸ਼ੀਲਾ ਪਿੰਡ ਮੋਹਰਾਂ ਦੇ ਅਕਾਲ ਚਲਾਣੇ ਨਾਲ ਸਮਾਜ ਅਤੇ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ। ਇਹ ਪ੍ਰਗਟਾਵਾ ਜਥੇਦਾਰ ਗੁਰਬਖ਼ਸ਼ ਸਿੰਘ ਖਾਲਸਾ ਮੈਂਬਰ ਐਸ. ਜੀ. ਪੀ. ਸੀ. ਨੇ ਕਸਬਾ ਮਜਾਰੀ ਵਿਖੇ ਕਰਦਿਆਂ ਕਿਹਾ ਕਿ ਦੋਵਾਂ ਸ਼ਖ਼ਸੀਅਤਾਂ ਦਾ ਤੁਰ ਜਾਣਾ ਸਮਾਜ ਲਈ ਦੁਖਦਾਈ ਹੈ। ਉਨ੍ਹਾਂ ਦੇ ਵਿਛੋੜੇ ਨਾਲ ਪੈਦਾ ਹੋਇਆ ਖਲਾਅ ਆਸਾਨੀ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਜਥੇਦਾਰ ਗੁਰਬਖ਼ਸ਼ ਸਿੰਘ ਖਾਲਸਾ ਨੇ ਕਿਹਾ ਕਿ ਸਮਾਜ ਤੇ ਸਿੱਖ ਕੌਮ ਨੂੰ ਅਜਿਹੀਆਂ ਸ਼ਖ਼ਸੀਅਤਾਂ ਦੀ ਹਮੇਸ਼ਾ ਲੋੜ ਰਹਿੰਦੀ ਹੈ, ਜੋ ਆਪਣੇ ਜੀਵਨ ਅਤੇ ਕਾਰਜਾਂ ਰਾਹੀਂ ਲੋਕਾਂ ਨਾਲ ਜੁੜੀਆਂ ਰਹਿਣ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਖ਼ਸੀਅਤ ਦੇ ਵਿਛੋੜੇ ਸਮੇਂ ਉਸ ਦੀਆਂ ਯਾਦਾਂ ਅਤੇ ਸਮਾਜ ਨਾਲ ਜੁੜੇ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ। ਮਾ. ਜੁਝਾਰ ਸਿੰਘ ਰੱਕੜ ਤੇ ਮਾ. ਹਰਨਾਮ ਸਿੰਘ ਜੋਸ਼ੀਲਾ ਦੇ ਤੁਰ ਜਾਣ ਨਾਲ ਵੀ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਾਂ ਤੇ ਸਨੇਹੀਆਂ ਨੂੰ ਇਸ ਦੁੱਖ ਦੀ ਘੜੀ ਵਿਚ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਇਸ ਮੌਕੇ ਅਜਮੇਰ ਸਿੰਘ ਭਾਰਾਪੁਰ ਅਤੇ ਪ੍ਰਭਜੀਤ ਸਿੰਘ ਮਿੱਠਾ ਹਾਜ਼ਰ ਸਨ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਮਾਸਟਰ ਜੁਝਾਰ ਸਿੰਘ ਰੱਕੜ ਅਗਲੀ ਖ਼ਬਰ ਕਾਂਗਰਸ ਹਾਈ ਕਮਾਂਡ ਕੋਲੋਂ ਹਲਕਾ ਭੋਆ ਤੋਂ ਮਾਸਟਰ ਰਾਮ ਲਾਲ ਨੇ ਕਾਂਗਰਸ ਦੀ ਟਿਕਟ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।