28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੱਕੜਾਂ ਢਾਹਾਂ ਦੇ ਛਿੰਝ ਮੇਲੇ ਦਾ ਪ੍ਰਬੰਧਕਾਂ ਵਲੋਂ ਪੋਸਟਰ ਜਾਰੀ

ਮਜਾਰੀ/ਸਾਹਿਬਾ, 27 ਅਗਸਤ (ਨਿਰਮਲਜੀਤ ਸਿੰਘ ਚਾਹਲ) - ਪਿੰਡ ਰੱਕੜਾਂ ਢਾਹਾਂ ਵਿਖੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ, ਸਵ: ਅਜੀਤ ਸਿੰਘ ਰੱਕੜ ਦੇ ਪਰਿਵਾਰ ਤੇ ਐਨ. ਆਰ.

ਅਜੀਤ ਡੈਸਕ 28-08-2026
ਮਜਾਰੀ/ਸਾਹਿਬਾ, 27 ਅਗਸਤ (ਨਿਰਮਲਜੀਤ ਸਿੰਘ ਚਾਹਲ) - ਪਿੰਡ ਰੱਕੜਾਂ ਢਾਹਾਂ ਵਿਖੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ, ਸਵ: ਅਜੀਤ ਸਿੰਘ ਰੱਕੜ ਦੇ ਪਰਿਵਾਰ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਛਿੰਝ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਬਾਰੇ ਪ੍ਰਬੰਧਕਾਂ ਨੇ ਦੱਸਿਆ ਕਿ 6 ਸਤੰਬਰ ਦਿਨ ਐਤਵਾਰ ਨੂੰ ਗੁੱਗਾ ਮਾੜੀ ਦੇ ਅਸਥਾਨ ’ਤੇ ਦੁਪਹਿਰ ਵੇਲੇ ਪੀਰਾਂ ਦੀ ਚੌਕੀ ਲਗਾਈ ਜਾਵੇਗੀ, ਉਪਰੰਤ ਲੰਗਰ ਲਗਾਇਆ ਜਾਵੇਗਾ। 9 ਸਤੰਬਰ ਦਿਨ ਬੁੱਧਵਾਰ ਨੂੰ ਵਿਸ਼ਾਲ ਛਿੰਝ ਮੇਲਾ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਚੋਟੀ ਦੇ ਅਖੜਿਆਂ ਦੇ ਸੱਦੇ ਹੋਏ ਪਹਿਲਵਾਨ ਹੀ ਕੁਸ਼ਤੀ ਕਰ ਸਕਣਗੇ। ਪਟਕੇ ਦੇ ਜੇਤੂ ਪਹਿਲਵਾਨਾਂ ਨੂੰ ਸਵ: ਅਜੀਤ ਸਿੰਘ ਦੇ ਪਰਿਵਾਰ ਵਲੋਂ ਟ੍ਰੈਕਟਰ, ਢਿੱਲੋਂ ਤੇ ਰੱਕੜ ਪਰਿਵਾਰਾਂ ਵਲੋਂ ਅਤੇ ਜਸਵੀਰ ਸਿੰਘ ਨੰਬਰਦਾਰ ਤੇ ਕੈਪ. ਅਮਰੀਕ ਸਿੰਘ ਵਲੋਂ ਵੱਖ-ਵੱਖ ਮੋਟਰਸਾਈਕਲ ਵਿਸ਼ੇਸ਼ ਸਨਮਾਨ ਵਜੋਂ ਦਿੱਤੇ ਜਾਣਗੇ। ਇਸ ਮੌਕੇ ਜਸਵੀਰ ਸਿੰਘ, ਗੁਰਸ਼ੈਲ ਸਿੰਘ ਅਤੇ ਸੁਰਿੰਦਰ ਸਿੰਘ ਤਿੰਨੇ ਨੰਬਰਦਾਰ , ਸਰਪੰਚ ਪ੍ਰੇਮ ਰੱਕੜ, ਸੁਖਦੇਵ ਸਿੰਘ ਸਾਬਕਾ ਸਰਪੰਚ, ਪਰਵਿੰਦਰ ਸਿੰਘ, ਅੰਜੁਲ ਕੁਮਾਰ, ਅਮਰਜੀਤ ਸਿੰਘ ਜੇ.ਈ., ਬਹਾਦਰ ਸਿੰਘ, ਦੀਪਾ, ਕੁਲਵਿੰਦਰ ਕੌਰ ਪੰਚ, ਸੋਮਨਾਥ, ਅਮਰਜੀਤ ਸਿੰਘ, ਭਾਗ ਸਿੰਘ ਰੱਕੜ, ਸੁਖਪਾਲ ਸਿੰਘ ਐਸ. ਆਈ., ਬਲਿਹਾਰ ਸਿੰਘ, ਸੰਤੋਖ ਸਿੰਘ, ਜੋਗਾ ਸਿੰਘ, ਕੁਲਵੀਰ ਸਿੰਘ, ਬਲਦੇਵ ਰਾਜ ਸ਼ਾਸ਼ਤਰੀ, ਸ਼ਿੰਗਾਰਾ ਸਿੰਘ, ਇੰਦਰਜੀਤ ਸਿੰਘ, ਮੰਨਾ, ਮੁਖਤਿਆਰ ਸਿੰਘ, ਸੰਦੀਪ ਕੌਰ ਪੰਚ, ਰਾਜ ਰਾਣੀ ਪੰਚ ਤੇ ਸ਼ੀਨਾ ਪੰਚ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੀ. ਐਲ. ਐਮ. ਕਾਲਜ ਦਾ ਬੀ. ਏ ਸਮੈਸਟਰ ਦੂਸਰੇ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।