05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਰਾਹਗੀਰ ਇਕ ਵਿਗੜੀ ਸੜਕ ਦੀ ਹਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ। ਪੰਜਾਬ ਸਰਕਾਰ ਦੇ ਟੁੱਟੀਆਂ ਸੜਕਾਂ ਨਵੀਆਂ ਬਣਾਉਣ ਦੇ ਵਾਅਦੇ ਹਵਾ ’ਚ ਹੀ ਝੂਟੇ ਖਾਣ ਲੱਗੇ - ਰਾਹਗੀਰ ਸੀ.ਐਚ.ਸੀ ਸੜੋਆ ਦੇ ਐਸ. ਐਮ. ਓ ਵਲੋਂ ਕੀਤੇ ਕੰਮਾਂ ਦੀ ਕੀਤੀ ਸ਼ਲਾਘਾ - ਚੌਧਰੀ ਸ਼ਾਮ ਲਾਲ

ਸੜੋਆ, 4 ਅਗਸਤ (ਹਰਮੇਲ ਸਹੂੰਗੜਾ) - ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਨੂੰ ਵਧੀਆ ਸੇਵਾਵਾਂ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਵਿਚਾਰ ਸੜੋਆ ਤੋਂ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ ਨੇ ਸੀ.

ਅਜੀਤ ਡੈਸਕ 05-08-2026
ਸੜੋਆ, 4 ਅਗਸਤ (ਹਰਮੇਲ ਸਹੂੰਗੜਾ) - ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਨੂੰ ਵਧੀਆ ਸੇਵਾਵਾਂ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਵਿਚਾਰ ਸੜੋਆ ਤੋਂ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ ਨੇ ਸੀ. ਐਚ. ਸੀ ਸੜੋਆ ਹਸਪਤਾਲ ਦਾ ਦੌਰਾ ਕਰਨ ਉਪਰੰਤ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ ਇੱਥੇ ਸੀਨੀਅਰ ਮੈਡੀਕਲ ਅਫਸਰ ਦੀਆਂ ਸੇਵਾਵਾਂ ਨਿਭਾ ਰਹੇ ਡਾਕਟਰ ਜਤਿੰਦਰ ਸਿੰਘ ਵੱਲੋਂ ਜਿਸ ਦਿਨ ਤੋਂ ਹਸਪਤਾਲ ਵਿੱਚ ਆਪਣੀ ਡਿਊਟੀ ਸੰਭਾਲੀ ਹੈ ਉਸੇ ਦਿਨ ਤੋਂ ਹਸਪਤਾਲ ’ਚ ਪੂਰਾ ਸਟਾਫ ਡਿਊਟੀ ’ਤੇ ਪਾਬੰਦ ਹੈ, ਤੇ ਡਿਊਟੀ ’ਚ ਕੁਤਾਹੀ ਵਰਤਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ। ਉਹਨਾਂ ਡਾਕਟਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹਸਪਤਾਲ ਨੂੰ ਵਧੀਆ ਰੰਗ ਰੋਗਨ ਕਰਾਇਆ ਜਾ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਦੀ ਪੂਰੀ ਵਿਵਸਥਾ ਦਾ ਪ੍ਰਬੰਧ ਵੀ ਚੰਗੀ ਤਰ੍ਹਾਂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਅਤੇ ਗਰੀਬ ਜਨਤਾ ਨੂੰ ਹਸਪਤਾਲ ਵਿੱਚ ਵਧੀਆ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਹਸਪਤਾਲ ਵਿੱਚ ਦੰਦਾਂ ਦੇ ਡਾਕਟਰ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਦੂਰ ਦੁਰਾਡੇ ਤੋਂ ਲੋਕ ਆਪਣੇ ਦੰਦਾਂ ਦਾ ਇਲਾਜ ਇੱਥੇ ਹੀ ਕਰਾ ਸਕਣ। ਇਸ ਮੌਕੇ ਚੌਧਰੀ ਸੁਖਵਿੰਦਰ ਸਿੰਘ, ਨਰਿੰਦਰ ਪਾਲ ਸੜੋਆ, ਸੁਖਵਿੰਦਰ ਕੁਮਾਰ ਪੰਚ, ਪਰਮਜੀਤ ਸਿੰਘ ਪੰਚ, ਸੁਰਿੰਦਰ ਸਿੰਘ ਸਿੱਧੂ, ਹੁਸਨ ਲਾਲ ਸਾਬਕਾ ਪੰਚ, ਧਰਮਪਾਲ ਸਾਬਕਾ ਪੰਚ ਆਦਿ ਹਾਜਰ ਸਨ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਝਿੰਗੜਾਂ ਸਟਾਫ ਵਲੋਂ ਸਮਾਜ ਸੇਵੀ ਦਾਨੀ ਸੱਜਣਾਂ ਦਾ ਸਨਮਾਨ ਅਗਲੀ ਖ਼ਬਰ ਹਾਈਕੋਰਟ ਦੇ ਫ਼ੈਸਲੇ ਮਗਰੋਂ ਸਰਕਾਰ ਘਿਰੀ, ਡੀ.ਏ ਤੇ ਏਰੀਅਰ ਦੇ ਮੁੱਦੇ ’ਤੇ ਮੁਲਾਜ਼ਮਾਂ ’ਚ ਖੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।