06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਚਣਕੋਆ ਵਿਖੇ ਰਾਜ ਮਾਰਗ ਦੇ ਕਿਨਾਰੇ ਸੁੱਕੇ ਦਰਖਤਾਂ ਦਾ ਖੜ੍ਹਾ ਝੁੰਡ ਹਣ ਸਕਦਾ ਵੱਡੇ ਹਾਦਸੇ ਦਾ ਕਾਰਨ

ਬਲਾਚੌਰ, 4 ਅਗਸਤ (ਨਰੇਸ਼ ਧੌਲ) - ਬਲਾਚੌਰ ਸ਼ਹਿਰ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਲੰਬੂਆਂ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਪਿੰਡ ਲੰਬੂਆਂ ਤੋਂ ਨਿਊ ਮਝੋਟ ਅਤੇ ਹੋਰ ਸਬੰਧਤ ਰਸਤਿਆਂ ਨੂੰ ਜੋੜਨ ਵਾਲੀ ਕੁੱਲ 1.

ਪਿੰਡ ਲੰਬੂਆਂ ਵਿਖੇ ਨਵੀਂ ਸੜਕ ਦਾ ਨੀਂਹ ਪੱਥਰ ਰੱਖਣ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਤੇ ਹਾਜ਼ਰ ਹੋਰ ਵੱਖ-ਵੱਖ ਸ਼ਖਸ਼ੀਅਤਾਂ। ਤਸਵੀਰ : ਨਰੇਸ਼ ਧੌਲ 05-08-2026
ਬਲਾਚੌਰ, 4 ਅਗਸਤ (ਨਰੇਸ਼ ਧੌਲ) - ਬਲਾਚੌਰ ਸ਼ਹਿਰ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਲੰਬੂਆਂ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਪਿੰਡ ਲੰਬੂਆਂ ਤੋਂ ਨਿਊ ਮਝੋਟ ਅਤੇ ਹੋਰ ਸਬੰਧਤ ਰਸਤਿਆਂ ਨੂੰ ਜੋੜਨ ਵਾਲੀ ਕੁੱਲ 1.27 ਕਿਲੋਮੀਟਰ ਲੰਬੀ ਨਵੀਂ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਆਉਣ-ਜਾਣ ਵਿੱਚ ਹੋ ਰਹੀ ਸਮੱਸਿਆ ਤੋਂ ਨਿਜਾਤ ਮਿਲੇਗੀ ਅਤੇ ਖੇਤਰ ਦੇ ਲੋਕਾਂ ਦਾ ਸਫਰ ਸੁਖਾਲਾ ਹੋਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਮਨੋਰਥ ਹਰ ਪਿੰਡ ਅਤੇ ਸ਼ਹਿਰ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਹੈ। ਹਲਕੇ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸੜਕਾਂ ਦੇ ਸੁਧਾਰ ਨਾਲ ਇਲਾਕੇ ਦੀ ਆਰਥਿਕਤਾ ਅਤੇ ਆਵਾਜਾਈ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਸੜਕ ਦੇ ਨਿਰਮਾਣ ਕਾਰਜ ਵਿੱਚ ਮਿਆਰੀ ਸਮੱਗਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਇਹ ਕੰਮ ਨਿਰਧਾਰਿਤ ਸਮੇਂ ਅੰਦਰ ਪੂਰਾ ਕੀਤਾ ਜਾਵੇ। ਇਸ ਮੌਕੇ ਪਿੰਡ ਲੰਬੂਆ ਅਤੇ ਨਿਊ ਮਝੋਟ ਦੇ ਮੁਹਤਬਰਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਵਿਧਾਇਕਾ ਸੰਤੋਸ਼ ਕਟਾਰੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਮੇਸ਼ ਲਾਲ ਸਰਪੰਚ, ਮਹਿੰਦਰ ਪਾਲ ਨੰਬਰਦਾਰ, ਭਜਨੋ ਦੇਵੀ, ਪੁਰਸ਼ੋਤਮ ਲਾਲ, ਚਰਨ ਦਾਸ, ਭੀਮ ਸਿੰਘ, ਕਸ਼ਲਿਆ ਦੇਵੀ, ਕਮਲਜੀਤ ਸਾਰੇ ਪੰਚਾਇਤ ਮੈਂਬਰ, ਸਤਨਾਮ ਚੌਧਰੀ, ਕ੍ਰਿਸ਼ਨਾ ਦੇਵੀ, ਪ੍ਰਕਾਸ਼ੋ ਦੇਵੀ ਸਾਰੇ ਦਾਨੀ ਸੱਜਣ, ਚੌਧਰੀ ਬੁੱਧ ਰਾਮ ਪ੍ਰਧਾਨ, ਬਿੰਸਬਰ ਚੌਧਰੀ, ਪ੍ਰਧਾਨ ਅਸ਼ਵਨੀ ਕੁਮਾਰ, ਰਾਜ ਕੁਮਾਰ ਰਿਟਾਇਰ ਏ. ਐਸ. ਆਈ, ਪਵਨ ਕੁਮਾਰ ਰੀਠੂ, ਸਤਨਾਮ ਕਟਵਾਰਾ ਸਰਪੰਚ, ਕੇਵਲ ਕ੍ਰਿਸ਼ਨ, ਰਾਮਜੀ ਦਾਸ, ਸੋਹਨ ਲਾਲ ਸਰਪੰਚ ਜੀਤਪੁਰ, ਸੁਭਾਸ਼ ਚੌਹਾਨ, ਤਰਸੇਮ ਲਾਲ, ਰਾਮ ਸਰਨ, ਸੋਹਨ ਲਾਲ ਸਰਪੰਚ ਨਾਨੋਵਾਲ, ਲਖਵਿੰਦਰ ਚੌਧਰੀ, ਦਵਿੰਦਰ ਚੌਧਰੀ, ਹਰਮੇਸ਼ ਲਾਲ ਨੀਕਾ ਬੂੰਗੜੀ, ਪ੍ਰਿਥੀ ਰਾਮ ਭਗਤ, ਅਸ਼ਵਨੀ ਸਰਪੰਚ ਭਾਣੇਵਾਲ, ਦਵਿੰਦਰ ਰਾਜੂ ਮਾਜਰਾ, ਸੰਤੋਸ਼ ਸ਼ਰਮਾ, ਪਿਆਰੇ ਲਾਲ ਸਰਪੰਚ ਭੱਦੀ, ਐਸ. ਡੀ. ਓ ਜਗਜੀਤ ਸਿੰਘ ਮੰਡੀ ਬੋਰਡ, ਪ੍ਰਸ਼ਾਸਨਿਕ ਅਧਿਕਾਰੀ, ਪੰਚ-ਸਰਪੰਚ, ਪਾਰਟੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਇਆ ਕੈਰੀਅਰ ਕਾਊਂਸਲਿੰਗ ਸੈਮੀਨਾਰ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਨਵੇਂ ਵਿੱਦਿਅਕ ਵਰ੍ਹੇ ਦੀ ਆਰੰਭਤਾ ’ਤੇ ਅਰਦਾਸ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।