07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਫੀਫਾ ਵਿਸ਼ਵ ਕੱਪ ਤੋਂ ਪ੍ਰੇਰਿਤ ਹੋ ਕੇ ਮੰਗੂਵਾਲ ‘ਚ ਕਰਾਇਆ ਫੁੱਟਬਾਲ ਮੈਚ

ਅਜੀਤ ਡੈਸਕ 25-06-2026

 ਬੰਗਾ, 24 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਨੈਸ਼ਨਲ ਫੁੱਟਬਾਲ ਖਿਡਾਰੀ ਡਾ. ਗਿਆਨ ਚੰਦ ਪਾਠਕ ਦੀ ਰਹਿਨੁਮਾਈ ‘ਚ ਸ਼ਹੀਦ ਭਗਤ ਸਿੰਘ ਫੁੱਟਬਾਲ ਸਟੇਡੀਅਮ ਮੰਗੂਵਾਲ ਵਿਖੇ ਅਕੈਡਮੀ ਦੇ ਕੋਚ ਅਤਿੰਦਰ ਮਨੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਲੀਜੈਂਡ ਬੰਗਾ ਬਲਾਕ ਦੇ ਓਵਰ-40 ਖਿਡਾਰੀਆਂ ਦਾ ਮੰਗੂਵਾਲ ਫੁੱਟਬਾਲ ਅਕੈਡਮੀ ਦੇ ਅੰਡਰ-17 ਫੁੱਟਬਾਲ ਖਿਡਾਰੀਆਂ ਨਾਲ ਰੋਮਾਂਚਕ ਤੇ ਦੋਸਤਾਨਾ ਮੈਚ ਕਰਵਾਇਆ ਗਿਆ। ਇਸ ਸਬੰਧੀ ਨੈਸ਼ਨਲ ਫੁੱਟਬਾਲ ਖਿਡਾਰੀ ਤੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਅਤੇ ਤਰਸੇਮ ਲਾਲ ਸਲੋਹ ਜ਼ਿਲ੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਓਵਰ-40 ਸ਼ਹੀਦ ਭਗਤ ਸਿੰਘ ਲੀਜੈਂਡ ਬੰਗਾ ਬਲਾਕ ਨੇ ਹਰੇਕ ਹਫਤੇ ਦੇ ਅਖੀਰ ਵਿੱਚ ਪਿੰਡ-ਪਿੰਡ ਫੁੱਟਬਾਲ ਮੈਚ ਕਰਵਾ ਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦਾ ਟੀਚਾ ਰੱਖਿਆ ਹੈ। ਜਿਸ ਨਾਲ ਬੱਚੇ ਮੋਬਾਈਲ ਨੂੰ ਛੱਡ ਕੇ ਗਰਾਊਂਡ ਵਿਚ ਜਾ ਕੇ ਗਲਤ ਰੁਝਾਨ ਨੂੰ ਤਿਆਗਣਗੇ। ਇਸੇ ਲੜੀ ਵਿਚ ਖੇਡੇ ਗਏ ਇਸ ਮੈਚ ਵਿੱਚ ਸ਼ਹੀਦ ਭਗਤ ਸਿੰਘ ਲੀਜੈਂਡ ਬੰਗਾ ਬਲਾਕ ਫੁੱਟਬਾਲ ਕਲੱਬ ਦੀ ਟੀਮ ਨੇ 2 ਗੋਲ ਕੀਤੇ ਅਤੇ ਮੰਗੂਵਾਲ ਅਕੈਡਮੀ ਨੇ ਦੂਸਰੇ ਹਾਫ ਵਿਚ 1 ਗੋਲ ਕੀਤਾ। ਮੈਚ ਦੇਖਣ ਲਈ ਖੇਡ ਪ੍ਰੇਮੀ ਤੇ ਖੇਡ ਪ੍ਰਸ਼ੰਸਕ ਹੁਮ-ਹੁਮਾ ਕੇ ਪੁੱਜੇ। ਜਿਸ ਨਾਲ ਬੱਚੇ ਬਹੁਤ ਉਤਸ਼ਾਹਿਤ ਹੋਏ। ਵੈਟਰਨ ਖਿਡਾਰੀ ਗੁਰਦੀਪ ਭੱਟੀ ਨਵਾਂਸ਼ਹਿਰ, ਭਿੰਦਾ ਜੀਂਦੋਵਾਲ, ਜੱਸੀ ਮੰਗੂਵਾਲ, ਲਾਡੀ ਮਾਹਲ, ਜਸਵੀਰ ਸਿੱਧੂ ਨੌਰਾ, ਅਤਿੰਦਰ ਮਨੀ ਮੰਗੂਵਾਲ ਅਤੇ ਅਕੈਡਮੀ ਦੇ ਖਿਡਾਰੀ ਗੁਰਤਾਜ ਗੁਰੂ ਤਾਜੀ, ਗੁਰਸ਼ਾਨ ਖਟਕੜ, ਦਿਲਪ੍ਰੀਤ ਗੁਰੂ, ਦਿਲਰਾਜ ਰਾਜੂ ਨੇ ਚੰਗੀ ਖੇਡ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ।ਮੰਗੂਵਾਲ ਫੁੱਟਬਾਲ ਅਕੈਡਮੀ ਦੀਆਂ ਖਿਡਾਰਨਾਂ ਵਿੱਚੋਂ ਰੂਪਿਕਾ ਉਰਫ ਰੂਪ ਅਤੇ ਜਤਿੰਦਰ ਸਿੰਘ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਬਾਰਾਂਦਰੀ ਨਵਾਂਸ਼ਹਿਰ ’ਚ ਬੌਬੀ ਨੇ ਲਗਾਏ ਵਾਤਾਵਰਨ ਦਿਵਸ ’ਤੇ ਬੂਟੇ ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ 1956 ’ਚ ਬਣਿਆ ਗੁਰਦੁਆਰਾ ਐਕਟ ਰੱਦ ਕਰਨ ਦੀ ਸਿੰਘ ਸਭਾਵਾਂ ਤੇ ਸਿੱਖ ਜਥੇਬੰਦੀਆਂ ਵਲੋਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।