07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਹਲਕਾ ਚੱਬੇਵਾਲ ’ਚ ਹੋਵੇਗੀ ਸੁਖਬੀਰ ਦੀ ਦੂਸਰੇ ਦੌਰ ਦੀ ਪਹਿਲੀ ਰੈਲੀ

ਚੱਬੇਵਾਲ, 6 ਸਤੰਬਰ (ਰਾਜੀਵ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੂਜੇ ਦੌਰੇ ਦੀ ਪਹਿਲੀ ਰੈਲੀ ਵਿਧਾਨ ਸਭਾ ਹਲਕਾ ਚੱਬੇਵਾਲ ’ਚ ਹੋਣਾ ਹਲਕਾ ਵਾਸੀਆਂ, ਆਗੂਆਂ ਤੇ ਵਰਕਰਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਚੱਬੇਵਾਲ ਦੇ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਪਾਰਟੀ ਦਫ਼ਤਰ ਚੱਬੇਵਾਲ ਵਿਖੇ ਯੂਥ ਦੇ ਅਹੁਦੇਦਾਰਾਂ ਨਾਲ ਹੋਈ ਮੀਟਿੰਗ ਦੌਰਾਨ ਕੀਤਾ।

ਅਜੀਤ ਡੈਸਕ 07-09-2026
ਚੱਬੇਵਾਲ, 6 ਸਤੰਬਰ (ਰਾਜੀਵ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੂਜੇ ਦੌਰੇ ਦੀ ਪਹਿਲੀ ਰੈਲੀ ਵਿਧਾਨ ਸਭਾ ਹਲਕਾ ਚੱਬੇਵਾਲ ’ਚ ਹੋਣਾ ਹਲਕਾ ਵਾਸੀਆਂ, ਆਗੂਆਂ ਤੇ ਵਰਕਰਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਚੱਬੇਵਾਲ ਦੇ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਪਾਰਟੀ ਦਫ਼ਤਰ ਚੱਬੇਵਾਲ ਵਿਖੇ ਯੂਥ ਦੇ ਅਹੁਦੇਦਾਰਾਂ ਨਾਲ ਹੋਈ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ ਨੇ ਕਿਹਾ ਕਿ ਹਲਕਾ ਚੱਬੇਵਾਲ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਦੀ ਮੀਟਿੰਗ ਦੌਰਾਨ ਪਾਰਟੀ ਵਿਚ ਨਵੀਂ ਜਾਨ ਭਰ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਮਾਨਾ ਨੌਜਵਾਨ ਪੀੜੀ ਦਾ ਹੈ ਅਤੇ ਸਾਡੀ ਪਾਰਟੀ ਦੇ ਸੀਨੀਅਰ ਆਗੂ ਇਨ੍ਹਾਂ ਦੇ ਫ਼ੈਸਲਿਆਂ ਦਾ ਸਤਿਕਾਰ ਕਰਦੇ ਹਨ । ਇਸ ਮੌਕੇ ਨਵ-ਨਿਯੁਕਤ ਰਣਵੀਰ ਸਿੰਘ ਬੋਹਣ ਨੂੰ ਯੂਥ ਪ੍ਰਧਾਨ ਹਲਕਾ ਚੱਬੇਵਾਲ ਤੇ ਭੁਪਿੰਦਰ ਸਿੰਘ (ਭਿੰਦਾ ਝੱਜ) ਨੂੰ ਯੂਥ ਦੇ ਉਪ ਪ੍ਰਧਾਨ ਵਜੋਂ ਸਨਮਾਨਿਤ ਕੀਤਾ । ਇਸ ਮੌਕੇ ਬਾਕੀ ਯੂਥ ਦੇ ਅਹੁਦੇਦਾਰਾਂ ਨਿਰਵੈਰ ਸਿੰਘ ਤਾਜੇਵਾਲ, ਬਲਕਾਰ ਸਿੰਘ ਬਿਛੋਹੀ, ਸੰਦੀਪ ਸਿੰਘ ਸਿੰਘਪੁਰ, ਰਘਵੀਰ ਸਿੰਘ ਕਾਲੇਵਾਲ ਭਗਤਾਂ, ਹਰਨੇਕ ਸਿੰਘ ਹਰੀਪੁਰ, ਸੁਖਪ੍ਰੀਤ ਸਿੰਘ, ਮਨਦੀਪ ਸਿੰਘ ਬਡਿਆਲ, ਅਮਨ ਬੱਠੀਆਂ, ਅਨਮੋਲ ਸਿੰਘ ਬਾਹੇਜ, ਤਰਲੋਚਨ ਸਿੰਘ ਹ ੰਦੋਵਾਲ, ਗੁਰਮਿੰਦਰ ਸਿੰਘ ਭੁੰਗਰਨੀ, ਵਿਸ਼ਾਲ ਕੁਮਾਰ ਬਾੜੀਆਂ, ਸ਼ਵਨਦੀਪ ਕੋਟਲਾ, ਨਵਜੋਤ ਸਿੰਘ ਮੁੱਖੋਮਜਾਰਾ, ਜਸਵੀਰ ਸਿੰਘ ਨੀਤਪੁਰ,ਤਲਵਿੰਦਰ ਸਿੰਘ ਤਨੂੰਲੀ, ਜਸਵੀਰ ਸਿੰਘ ਹੇੜੀਆਂ, ਸਿਮਰਨਜੀਤ ਸਿੰਘ ਖੈਰੜ, ਮਨਜਿੰਦਰ ਸਿੰਘ ਚੰਦੇਲੀ, ਪਰਮਿੰਦਰ ਸਿੰਘ ਗੋਪਾਲੀਆਂ, ਸਤਨਾਮ ਸਿੰਘ ਹੁਕੜਾਂ, ਕਮਲਜੀਤ ਸਿੰਘ ਭੀਲੋਵਾਲ, ਗੁਲਸ਼ਨ ਕੁਮਾਰ ਚਿੱਤੋਂ , ਭੁਪਿੰਦਰ ਸਿੰਘ ਲਾਲੀ ਲਹਿਲੀ ਖ਼ੁਰਦ ਆਦਿ ਨੂੰ ਵੀ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ, ਬੀ. ਸੀ. ਵਿੰਗ ਦੇ ਦੋਆਬਾ ਪ੍ਰਧਾਨ ਸਤਨਾਮ ਸਿੰਘ ਬੰਟੀ ਅਤੇ ਸੀਨੀਅਰ ਆਗੂ ਨਿਰਮਲ ਸਿੰਘ ਭੀਲੋਵਾਲ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੋਹਣ ਸਿੰਘ ਹੁਕੜਾ, ਅਰਮਾਨ ਰਾਮਪੁਰ , ਗੁਰਜਿੰਦਰ ਮਾਲਾ, ਬਲਜੀਤ ਸਿੰਘ ਠੰਡਲ, ਰੋਮੀ ਪਿੰਜੌੜਾ, ਨਵਜੋਤ ਸਿੰਘ ਸੰਧੂ, ਬੂਟਾ ਸਿੰਘ ਮੁੱਗੋਪੱਟੀ, ਜਸਵੀਰ ਸਿੰਘ ਜੱਲੋਵਾਲ, ਸੁਰਿੰਦਪਾਲ ਸਿੰਘ ਸੰਧੂ, ਨਿਰਪਾਲ ਸਿੰਘ ਬੈਂਸ ਆਦਿ ਹਾਜ਼ਰ ਹਨ ।
ਪਿਛਲੀ ਖ਼ਬਰ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵਲੋਂ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਮਹਿਤਾਬਪੁਰ ਦੇ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਸ਼ੁਭਮ ਰਈਏਵਾਲ ਨੇ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।