21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮਿਸ਼ਨਰੀ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਵਲੋਂ ਸਮਾਜ ਪ੍ਰਤੀ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ-ਸੰਤ ਸੁਰਿੰਦਰ ਦਾਸ

ਅਜੀਤ ਡੈਸਕ 24-06-2026

ਸੜੋਆ, 23 ਜੂਨ (ਬਲਵਿੰਦਰ ਨਾਨੋਵਾਲੀਆ)-ਸਤਿਗੁਰੂ ਰਵਿਦਾਸ ਮਹਾਰਾਜ, ਸਤਿਗੁਰੂ ਕਬੀਰ, ਭਗਵਾਨ ਵਾਲਮੀਕਿ ਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਦੇਸ਼-ਵਿਦੇਸ਼ ਅੰਦਰ ਆਦਿ ਧਰਮ ਮਿਸ਼ਨ ਦੇ ਮਾਧਿਅਮ ’ਤੇ ਪ੍ਰਚਾਰ ਕਰਨ ਵਾਲੇ ਸੰਤ ਜੋਗਿੰਦਰ ਪਾਲ ਜੌਹਰੀ ਵਲੋਂ ਸਮਾਜ ਪ੍ਰਤੀ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹ ਵਿਚਾਰ ਸੰਤ ਸੁਰਿੰਦਰ ਦਾਸ ਪ੍ਰਧਾਨ ਚਰਨਛੋਹ ਗੰਗਾ ਨੇ ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋਂ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਸੰਤ ਜੋਗਿੰਦਰ ਪਾਲ ਜੌਹਰੀ ਦੀ ਛੇਵੀਂ ਬਰਸੀ ’ਤੇ ਕਰਵਾਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸੰਤ ਜੌਹਰੀ ਨੇ ਆਪਣਾ ਸਾਰਾ ਜੀਵਨ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਗੁਰੂ ਵਾਲੇ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਮਿਸ਼ਨ ਦੀ ਸਮੁੱਚੀ ਟੀਮ ਵਲੋਂ ਸੰਤ ਜੋਗਿੰਦਰ ਪਾਲ ਜੌਹਰੀ ਦੀ ਅਗਵਾਈ ਵਿਚ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਗੁਰੂ ਸਾਹਿਬ ਦੀ ਗੁਰਬਾਣੀ ਦਾ ਪ੍ਰਚਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਨੂੰ ਸੰਗਤਾਂ ਕਦੇ ਵੀ ਭੁਲਾ ਨਹੀਂ ਸਕਦੀਆਂ। ਇਸ ਮੌਕੇ ਭਾਈ ਕਮਲਰਾਜ ਗਡੂ ਦਾ ਕੀਰਤਨੀ ਜਥਾ, ਗਿਆਨ ਗੰਗੜ ਦੇ ਮਿਸ਼ਨਰੀ ਜਥੇ ਨੇ ਸੰਤ ਜੌਹਰੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸੰਤ ਜੋਗਿੰਦਰ ਪਾਲ ਜੌਹਰੀ ਦੀ ਛੇਵੀਂ ਬਰਸੀ ਮੌਕੇ ਸਵੈਇਛੱਤ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਅਣਗਿਣਤ ਖੂਨਦਾਨੀਆਂ ਨੇ ਖੂਨਦਾਨ ਕਰਕੇ ਸੰਤ ਜੌਹਰੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਗੁਰਲਾਲ ਸੈਲਾ, ਨਾਜਰ ਰਾਮ ਮਾਨ ਚੇਅਰਮੈਨ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ, ਮਨਜੀਤ ਮੁਗੋਵਾਲ, ਸੰਤ ਨਰੰਜਣ ਸਿੰਘ ਦੁਰਾਹਾ, ਪੀ.ਐਲ ਸੂਦ ਸੀਨੀਅਰ ਮੈਨੇਜਰ, ਸੰਤ ਦਿਆਲ ਦਾਸ ਬੰਗਾ, ਗਿਆਨ ਗੰਗੜ, ਤਰਸੇਮ ਸਹੋਤਾ, ਜੌਨ ਗੰਗੜ ਤੇ ਜਗਦੀਸ਼ ਦੀਸ਼ਾ ਆਦਿ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ।

ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪਿੰਡ ਸਹੂੰਗੜਾ ਵਿਖੇ ਰਜਿਸਟਰੇਸ਼ਨ ਸ਼ੁਰੂ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਗਨਾ ਤਹਿਤ ਬਲਾਚੌਰ ਦੇ ਵਾਰਡ ਨੰਬਰ 8 ਵਿਖੇ ਫਾਰਮ ਭਰਨ ਦੀ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।