13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨੌਜਵਾਨ ਦੇ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ

ਜੈਤੋਂ (ਫ਼ਰੀਦਕੋਟ), 13 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਨਜ਼ਦੀਕ ਨੌਜਵਾਨ...

ਅਜੀਤ ਡੈਸਕ 13-10-2026

ਜੈਤੋਂ (ਫ਼ਰੀਦਕੋਟ), 13 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਨਜ਼ਦੀਕ ਨੌਜਵਾਨ ਦੇ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਰੇਲਵੇਂ ਪੁਲਿਸ ਚੌਂਕੀ ਗੋਨਿਆਣਾ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਜੈਤੋਂ-ਬਠਿੰਡਾ ਰੇਲਵੇ ਲਾਇਨ ਮਾਰਗ ’ਤੇ ਸਥਿਤ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਨਜ਼ਦੀਕ ਅੱਜ ਸਵੇਰੇ ਰਾਜਵੀਰ ਸਿੰਘ (35) ਪੁੱਤਰ ਬਿੱਕਰ ਸਿੰਘ ਜੈਤੋਂ ਦੀ ਰੇਲ ਗੱਡੀ ਹੇਠਾ ਆਉਣ ਕਰਕੇ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਰਾਜਵੀਰ ਸਿੰਘ ਦਾ ਬਠਿੰਡਾ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਬਠਿੰਡਾ ਵਿਖੇ ਲਿਜਾਣ ਤੇ ਲਿਆਉਣ ਦੀ ਸੇਵਾ ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ: ਜੈਤੋਂ ਦੇ ਸੇਵੇਦਾਰਾਂ ਦੀ ਐਬੂਲੈਂਸ ਨੇ ਨਿਭਾਈ।  

ਪਿਛਲੀ ਖ਼ਬਰ ਜਨਤਾ ਦਲ ਯੂਨਾਇਟਡ ਦੇ ਪੰਜਾਬ ਪ੍ਰਧਾਨ ਬੈਨੀਪਾਲ ਡੇਰਾ ਬਾਬਾ ਨਾਨਕ ਵਿਖੇ ਪੁੱਜੇ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਸ਼ਰੇਆਮ ਕਤਲ ਦੀ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਨਿੰਦਾ