17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਬੇਸਹਾਰਾ ਪਸ਼ੂ ਨੂੰ ਬਚਾਉਂਦਿਆਂ ਕਾਰ ਬੇਕਾਬੂ ਹੋ ਡਿਵਾਈਡਰ ’ਤੇ ਚੜ੍ਹ ਕੇ ਪਲਟੀ

ਅਜੀਤ ਡੈਸਕ 20-06-2026
ਕਾਠਗੜ੍ਹ, 19 ਜੂਨ (ਹਰਸਿਮਰਨ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ ‘ਤੇ ਪਿੰਡ ਤਾਜੋਵਾਲ ਨੇੜੇ ਸੈਣੀ ਢਾਬੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਐਸ. ਐਸ.ਐਫ ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 112 ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਤਾਜੋਵਾਲ ਸੈਣੀ ਢਾਬੇ ਦੇ ਕਰੀਬ ਐਕਸੀਡੈਂਟ ਹੋਇਆ ਹੈ ਤਾਂ ਮੌਕੇ ‘ਤੇ ਜਾ ਕੇ ਦੇਖਿਆ ਕਿ ਇਕ ਮਾਰੂਤੀ ਕਾਰ ਜਿਸ ਦਾ ਨੰਬਰ ਪੀ.ਬੀ 07 ਕਿਉ 1448 ਜਿਸ ਨੂੰ ਕਿ ਬੀਰੂ ਪੁੱਤਰ ਵਿਨੋਦ ਵਾਸੀ ਸੈਲਾ ਖੁਰਦ ਚਲਾ ਰਿਹਾ ਸੀ ਤੇ ਉਸਦੇ ਨਾਲ ਉਸ ਦਾ ਸਾਥੀ ਅਸ਼ੀਸ਼ ਪੁੱਤਰ ਜੀਵਨ ਵਾਸੀ ਬਲਾਚੌਰ ਸੀ ਜੋ ਕਿ ਕਾਰ ਵਿਚ ਬੈਠਾ ਸੀ ਇਹ ਕਾਰ ਬਲਾਚੌਰ ਤੋਂ ਰੋਪੜ ਵੱਲ ਜਾ ਰਹੀ ਸੀ ਜਦੋਂ ਇਹ ਤਾਜੋਵਾਲ ਨੇੜੇ ਸੈਣੀ ਢਾਬੇ ਦੇ ਕੋਲ ਪਹੁੰਚੀ ਤਾਂ ਅਚਾਨਕ ਕਾਰ ਅੱਗੇ ਇਕ ਬੇਸਹਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਣ ਲਈ ਕਾਰ ਚਾਲਕ ਨੇ ਬ੍ਰੇਕ ਮਾਰੀ ਤਾਂ ਕਾਰ ਦਾ ਸੰਤੁਨਲ ਵਿਗੜਨ ਨਾਲ ਕਾਰ ਬੇਕਾਬੂ ਹੋ ਕੇ ਡਿਵਾਈਡਰ ‘ਤੇ ਚੜ੍ਹ ਕੇ ਪਲਟ ਗਈ ਜਿਸ ‘ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦਾ ਡਰਾਇਵਰ ਜਖ਼ਮੀ ਹੋ ਗਿਆ ਤੇ ਉਸ ਦੇ ਨਾਲ ਬੈਠਾ ਉਸ ਦਾ ਸਾਥੀ ਦਾ ਵਾਲ-ਵਾਲ ਬਚਾਅ ਹੋ ਗਿਆ। ਕਾਰ ਸਵਾਰਾਂ ਨੂੰ ਐਸ. ਐਸ. ਐਫ. ਦੀ ਟੀਮ ਵਲੋਂ ਮੁੱਢਲੀ ਸਹਾਇਤਾ ਦਿੱਤੀ ਗਈ। ਐਸ. ਐਸ. ਐਫ. ਟੀਮ ਵਲੋਂ ਕਾਰ ਨੂੰ ਸਾਇਡ ‘ਤੇ ਲਗਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ ਗਿਆ ਗਈ ਤੇ ਰੋਡ ਕਲੀਅਰ ਕਰਵਾਇਆ ਗਿਆ। ਐਸ. ਐਸ. ਐਫ. ਦੀ ਟੀਮ ਵਲੋਂ ਹਾਦਸੇ ਸਬੰਧੀ ਕੰਟਰੋਲ ਰੂਮ ਨਵਾਂਸ਼ਹਿਰ ਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਡਾ. ਅੰਬੇਡਕਰ ਦੀ ਵਿਚਾਰਧਾਰਾ ਲੋਕਤੰਤਰ ਤੇ ਸੰਵਿਧਾਨ ਦੀ ਮਜ਼ਬੂਤੀ ਲਈ ਜ਼ਰੂਰੀ-ਡਾ. ਕਸ਼ਮੀਰ ਚੰਦ ਅਗਲੀ ਖ਼ਬਰ ਪੀਰਾਂ ਦੇ ਦਰਬਾਰ ’ਤੇ ਸਾਲਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।