20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਅੰਗਦ ਸਿੰਘ ਸੈਣੀ ਨੂੰ ਪੰਜਾਬ �ਓ.ਬੀ. ਸੀ. ਦਾ ਚੇਅਰਮੈਨ ਬਣਾਏ ਜਾਣ ’ਤੇ ਖੁਸ਼ੀ ਦੀ ਲਹਿਰ-ਸੁਭਾਸ਼ ਪੋੜਵਾਲ

ਅਜੀਤ ਡੈਸਕ 19-06-2026
ਜਾਡਲਾ, 18 ਜੂਨ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨਵਾਂਸ਼ਹਿਰ ਨੂੰ ਪੰਜਾਬ �ਓ.ਬੀ. ਸੀ. ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਆਗੂਆਂ ਨੇ ਅੰਗਦ ਸਿੰਘ ਸੈਣੀ ਨੂੰ ਵਧਾਈ ਦਿੰਦਿਆਂ ਇਸ ਨਿਯੁਕਤੀ ਨੂੰ �ਓ. ਬੀ. ਸੀ. ਵਰਗ ਤੇ ਇਲਾਕੇ ਲਈ ਮਾਣ ਵਾਲੀ ਗੱਲ ਦੱਸਿਆ। ਕਾਂਗਰਸੀ ਆਗੂ ਸਰਪੰਚ ਸੁਭਾਸ਼ ਪੋੜ੍ਹਵਾਲ ਮੀਰਪੁਰ ਜੱਟਾਂ ਨੇ ਕਿਹਾ ਕਿ ਅੰਗਦ ਸਿੰਘ ਸੈਣੀ ਇਕ ਮਿਹਨਤੀ, ਇਮਾਨਦਾਰ ਅਤੇ ਲੋਕਾਂ ਨਾਲ ਜੁੜੇ ਹੋਏ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਗਦ ਸਿੰਘ ਸੈਣੀ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਆਪਣੇ ਜੀਵਨ ਦਾ ਵੱਡਾ ਹਿੱਸਾ ਲੋਕ ਸੇਵਾ ਤੇ ਕਾਂਗਰਸ ਪਾਰਟੀ ਨੂੰ ਸਮਰਪਿਤ ਕੀਤਾ ਹੈ। ਇਸ ਮੌਕੇ ਹੰਸਰਾਜ ਚੇਅਰਮੈਨ ਬਲਾਕ ਸੰਮਤੀ ਨਵਾਂਸ਼ਹਿਰ, ਸੰਦੀਪ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਵਿੰਦਰ ਸਿੰਘ ਯੂਥ ਪ੍ਰਧਾਨ, ਮਨਦੀਪ ਸਿੰਘ ਸੰਮਤੀ ਮੈਂਬਰ, ਮਨਿੰਦਰ ਪਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਰੇਸ਼ ਰਾਣਾ, ਸਰਬਜੀਤ ਸਿੰਘ ਛੋਕਰ, ਡਾ. ਗੁਰਨਾਮ ਸੈਣੀ, ਮਨਦੀਪ ਸਿੰਘ ਰਾਣਾ, ਡਾਕਟਰ ਸੁੱਚਾ ਰਾਮ ਮੈਂਬਰ ਬਲਾਕ ਸੰਮਤੀ, ਜੋਗਿੰਦਰ ਸਿੰਘ ਬਘੋਰਾ, ਸੰਜੇ ਰਾਣਾ, ਜੰਗ ਬਹਾਦਰ, ਮਨਦੀਪ ਰਾਏ ਸਰਪੰਚ, ਸੋਹਨ ਲਾਲ ਸਰਪੰਚ, ਧਰਮਜੀਤ ਸਿੰਘ, ਨਿਸ਼ਾਨ ਸਿੰਘ, ਗੁਰਬਚਨ ਸਿੰਘ, ਮੱਖਣ ਸਿੰਘ ਆਦਿ ਨੇ ਆਸ ਜਤਾਈ ਕਿ ਚੇਅਰਮੈਨ ਵਜੋਂ ਅੰਗਦ ਸਿੰਘ ਸੈਣੀ �. ਬੀ. ਸੀ. ਵਰਗ ਦੇ ਹੱਕਾਂ ਦੀ ਮਜ਼ਬੂਤੀ ਨਾਲ ਵਕਾਲਤ ਕਰਨਗੇ।
ਪਿਛਲੀ ਖ਼ਬਰ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਬਲਾਚੌਰ ਵਿਖੇ ਗੁਰਮਤਿ ਸਿਖਲਾਈ ਕੈਂਪ ਦੀ ਆਰੰਭਤਾ ਅੱਜ ਤੋਂ-ਬਾਬਾ ਹਰਜਿੰਦਰ ਸਿੰਘ ਬ... ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।