20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਬਲਾਚੌਰ ਵਿਖੇ ਗੁਰਮਤਿ ਸਿਖਲਾਈ ਕੈਂਪ ਦੀ ਆਰੰਭਤਾ ਅੱਜ ਤੋਂ-ਬਾਬਾ ਹਰਜਿੰਦਰ ਸਿੰਘ ਬਰਾੜ

ਅਜੀਤ ਡੈਸਕ 19-06-2026
ਬਲਾਚੌਰ, 18 ਜੂਨ (ਦੀਦਾਰ ਸਿੰਘ ਬਲਾਚੌਰੀਆ)-ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ, ਰਹਿਤ ਮਰਿਆਦਾ ਤੇ ਗੁਰ ਇਤਿਹਾਸ ਦੀ ਜਾਣਕਾਰੀ ਦੇਣ ਲਈ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਾਲੋਨੀ ਬਲਾਚੌਰ ਵਿਖੇ 19 ਜੂਨ ਤੋਂ 30 ਜੂਨ ਨੂੰ ਹਰ ਸ਼ਾਮ ਸ਼ਾਮ ਚਾਰ ਵਜੇ ਤੋਂ 6 ਵਜੇ ਤੱਕ ਗੁਰਮਿਤ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਮੁੱਖ ਸੇਵਾਦਾਰ ਬਾਬਾ ਹਰਜਿੰਦਰ ਸਿੰਘ ਬਰਾੜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ/ਮੁੱਖ ਬੁਲਾਰੇ ਤੇ ਸਾਬਕਾ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖ਼ਾਲਸਾ ਨਵਾਂਸ਼ਹਿਰ ਦੇ ਸਹਿਯੋਗ ਨਾਲ਼ ਲਗਾਏ ਜਾ ਰਹੇ ਗੁਰਮਤਿ ਸਿਖਲਾਈ ਕੈਂਪ ਭਾਈ ਪਰਮਜੀਤ ਸਿੰਘ ਰੂਮੀ ਅਤੇ ਭਾਈ ਜਗਜੀਤ ਸਿੰਘ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਸ਼ੇਸ਼ ਤੌਰ ਬੱਚਿਆਂ ਨੂੰ ਗੁਰਮਤਿ ਸਿਖਲਾਈ ਦੇਣ ਲਈ ਪਧਾਰ ਰਹੇ ਹਨ।
ਪਿਛਲੀ ਖ਼ਬਰ ਸਮਾਜ ਸੇਵੀ ਗੁਰਦੇਵ ਸਿੰਘ ਨਿੱਕਾ ਯੂ. ਐਸ. ਏ. ਵਲੋਂ ਅਦਾਕਾਰਾ ਰੂਪੀ ਗਿੱਲ ਨਾਲ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਅੰਗਦ ਸਿੰਘ ਸੈਣੀ ਨੂੰ ਪੰਜਾਬ �ਓ.ਬੀ. ਸੀ. ਦਾ ਚੇਅਰਮੈਨ ਬਣਾਏ ਜਾਣ ’ਤੇ ਖੁਸ਼ੀ ਦੀ ਲਹਿਰ-ਸੁਭਾਸ਼ ਪੋੜਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।