20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ

ਅਜੀਤ ਡੈਸਕ 19-06-2026
ਬਹਿਰਾਮ, 18 ਜੂਨ (ਨਛੱਤਰ ਸਿੰਘ ਬਹਿਰਾਮ)-ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਅਤੇ ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਦੇ ਕੀਰਤਨੀ ਜਥੇ, ਬਾਬਾ ਕੁਲਦੀਪ ਸਿੰਘ ਮਜਾਰੀ ਵਾਲੇ, ਭਾਈ ਗੁਰਪ੍ਰੀਤ ਸਿੰਘ ਲਾਂਡਰਾ, ਕਵੀਸ਼ਰੀ ਜਥਿਆਂ ਵਿਚ ਭਾਈ ਸੁਖਵੀਰ ਸਿੰਘ ਅਤੇ ਹੋਰ ਜਥਿਆ ਵਲੋਂ ਸਿੰਘਾਂ ਸ਼ਹੀਦਾ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪ੍ਰਬੰਧਕ ਕਮੇਟੀ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਦਾਨੀ ਸੱਜਣਾਂ ਦਾ ਸਿਰੋਪਾ� ਨਾਲ ਸਨਮਾਨ ਕੀਤਾ। ਪ੍ਰਬੰਧਕ ਕਮੇਟੀ ਨੇ ਆਦਰ ਸਹਿਤ ਸੰਗਤਾਂ ਨੂੰ ਸਾਂਝੇ ਤੌਰ ‘ਤੇ ਕਿਹਾ ਕਿ ਸਾਨੂੰ ਸ਼ਹੀਦ ਬਾਬਾ ਗੋਦੜੀਆ ਸਿੰਘ ਦੇ ਜੀਵਨ ਤੋਂ ਜ਼ਿੰਦਗੀ ਦੀ ਸੇਧ ਲੈਣੀ ਚਾਹੀਦੀ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਉਕਤ ਸ਼ਹੀਦੀ ਸਮਾਗਮ ਵਿੱਚ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਸੰਗਤਾਂ ਨਤਮਸਤਕ ਹੋਈਆਂ ਤੇ ਨਿਸ਼ਕਾਮ ਸੇਵਾ ਭਾਵਨਾ ਨਾਲ ਥਾਂ-ਥਾਂ ਕੋਲਡਰਿੰਕ, ਕੁਲਫੀਆਂ, ਗੋਲਗੱਪਿਆਂ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਤੋਂ ਇਲਾਵਾ ਮੁਫਤ ਮੈਡੀਕਲ ਜਾਂਚ ਕੈਂਪ ਡਾ. ਗੁਰਤੀਰਥ ਨਰਸਿੰਗ ਹੋਮ ਅਮਲੋਹ ਵਲੋਂ ਵੀ ਲਗਾਇਆ। ਪ੍ਰਧਾਨ ਪ੍ਰਬੰਧਕ ਕਮੇਟੀ ਜਗਤਾਰ ਸਿੰਘ ਚਾਹਲ ਨੇ ਜਿਥੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਸਾਧ ਸੰਗਤ ਦੀ ਤੰਦਰੁਸਤੀ ਲਈ ਸ਼ਹੀਦਾ ਅੱਗੇ ਅਰਦਾਸ ਵੀ ਕੀਤੀ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਚਾਹਲ, ਮੀਤ ਪ੍ਰਧਾਨ ਸੂਬੇਦਾਰ ਭਗਤ ਸਿੰਘ ਫਗਵਾੜਾ, ਕੈਪਟਨ ਸਰਦੂਲ ਸਿੰਘ ਫਗਵਾੜਾ, ਮੁੱਖ ਖਜ਼ਾਨਚੀ ਬੂਟਾ ਸਿੰਘ ਸਿੱਧੂ, ਜਨਰਲ ਸਕੱਤਰ ਲਖਵਿੰਦਰ ਸਿੰਘ ਸਿੱਧੂ, ਨੰਬਰਦਾਰ ਮਨਦੀਪ ਸਿੰਘ ਦੀਪਾ ਸਿੱਧੂ, ਬੀਬੀ ਰਸ਼ਪਾਲ ਕੌਰ ਸਰਪੰਚ ਤਲਵੰਡੀ, ਬੀਬੀ ਅਕਵਿੰਦਰ ਕੌਰ ਰੰਧਾਵਾ ਸਾਬਕਾ ਸਰਪੰਚ ਬਹਿਰਾਮ, ਬਲਦੇਵ ਸਿੰਘ ਮਕਸੂਦਪੁਰ, ਜਸਵਿੰਦਰ ਸਿੰਘ ਚਾਹਲ, ਬਲਵੀਰ ਸਿੰਘ ਸਿੱਧੂ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚ, ਰਾਜੂ ਫਗਵਾੜਾ, ਹਰਮੇਸ਼ ਕੌਸਲ, ਬਲਵਿੰਦਰ ਸਿੰਘ ਬਿੰਦਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਕਾਕਾ ਲੁਧਿਆਣਾ, ਜੋਨੀ ਕਲਸੀ, ਹਨੀ ਬਾਵਾ, ਸਮਸ਼ੇਰ ਸਿੰਘ, ਸੋਨੂੰ ਸਿੱਧੂ, ਅਮਨਦੀਪ ਦਾਦੂਵਾਲ, ਗੁਰਜੀਤ ਸਿੰਘ ਜੀਤਾ ਮੱਲ੍ਹਾ ਸੋਢੀਆ, ਹਰਪ੍ਰੀਤ ਮੇਹਲੀ, ਬੂਟਾ ਸਿੰਘ ਚਾਹਲ, ਅਮਰਜੀਤ ਸਿੰਘ ਕਲਸੀ, ਜਗਜੀਤ ਸਿੰਘ ਚਾਹਲ, ਗੁਰਨੇਕ ਸਿੰਘ ਸਿੱਧੂ, ਸੁਖਦੀਪ ਸਿੰਘ ਪੰਚ, ਰਣਜੀਤ ਸਿੰਘ ਰਾਜਾ, ਮਨਿੰਦਰ ਸਿੱਧੂ, ਦਵਿੰਦਰ ਬਾਂਸਲ, ਗੁਰਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ, ਜਵਿੰਦਰਜੀਤ ਸਿੰਘ ਕੁੱਕੀ ਸਟੂਡੀ� ਬਹਿਰਾਮ, ਕੁਲਵਿੰਦਰ ਪਾਲ ਲੁਧਿਆਣਾ, ਰਾਜਾ ਫਗਵਾੜਾ ਆਦਿ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਅੰਗਦ ਸਿੰਘ ਸੈਣੀ ਨੂੰ ਪੰਜਾਬ �ਓ.ਬੀ. ਸੀ. ਦਾ ਚੇਅਰਮੈਨ ਬਣਾਏ ਜਾਣ ’ਤੇ ਖੁਸ਼ੀ ਦੀ ਲਹਿਰ-ਸੁਭਾਸ਼ ਪੋੜਵਾਲ ਅਗਲੀ ਖ਼ਬਰ ਝੋਨੇ ਦੀ ਥਾਂ ਮੱਕੀ ਦੀ ਫ਼ਸਲ ਨੂੰ ਪਹਿਲ ਦੇਣ ਵਾਲੇ ਕਿਸਾਨਾਂ ਨੂੰ ਸਰਕਾਰ ਦੇਵੇਗੀ ਵੱਡੀ ਸਹਾਇਤਾ-ਮੁੱਖ ਖੇਤੀਬਾੜੀ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।