08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪਠਲਾਵਾ-ਐਮਾਂ ਜੱਟਾਂ ਸੜਕ ਦੇ ਬਰਮਾਂ ਨੂੰ ਪਠਲਾਵਾ ਸੰਸਥਾ ਦੇ ਸੇਵਾਦਾਰਾਂ ਨੇ ਕੀਤਾ ਪੱਧਰਾ

ਅਜੀਤ ਡੈਸਕ 04-06-2026
ਬੰਗਾ, 3 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਪਠਲਾਵਾ ਤੋਂ ਪਿੰਡ ਐਮਾ ਜੱਟਾਂ ਨੂੰ ਜਾਂਦੀ ਸੜਕ ਦੇ ਬਰਮਾਂ 'ਤੇ ਸਰਕਾਰੀ ਮਹਿਕਮੇ ਵਲੋਂ ਜੋ ਜੇ. ਸੀ. ਬੀ. ਮਸ਼ੀਨ ਨਾਲ ਬਰਮਾਂ 'ਤੇ ਮਿੱਟੀ ਪਾਈ ਗਈ ਸੀ ਉਸ ਨੂੰ ਪੱਧਰਾ ਕਰਨ ਦੇ ਕੰਮ ਨੂੰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਅਹੁਦੇਦਾਰ ਸੇਵਾਦਾਰਾਂ ਵਲੋਂ ਅੰਜ਼ਾਮ ਦਿੱਤਾ ਗਿਆ | ਇਸ ਮੌਕੇ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਵਾਈਸ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ ਤੇ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਕਿਹਾ ਕਿ ਇਹ ਸੜਕ ਜਿਸ ਦੀ ਲੰਬਾਈ ਲਗਪਗ ਡੇਢ ਕੁ ਕਿਲੋਮੀਟਰ ਬਣਦੀ ਹੈ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਨੂੰ ਆਪਸ ਜੋੜਦੀ ਹੈ | ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਸੀ | ਵੇਲੇ ਕੁਵੇਲੇ ਰਾਤਾਂ ਨੂੰ ਬੰਗਾ ਸ਼ਹਿਰ ਨੂੰ ਜਾਣ ਵਾਲੇ ਰਾਹਗੀਰਾਂ ਅਤੇ ਬਿਮਾਰਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਸੀ, ਜਿਸ ਉਪਰ ਹਾਲ ਦੀ ਘੜੀ ਮਹਿਕਮੇ ਵਲੋਂ ਪ੍ਰੀਮਿਕਸ ਪਾਈ ਗਈ ਸੀ | ਸੰਸਥਾ ਨੇ ਅਫਸੋਸ ਪ੍ਰਗਟ ਕਰਦਿਆਂ ਆਖਿਆ ਕਿ ਪਹਿਲਾਂ ਸੜਕਾਂ ਦੇ ਮਹਿਕਮੇ 'ਚ ਸਰਕਾਰੀ ਵਰਕਰ ਲਗਾਤਾਰ ਸੜਕਾਂ ਦੇ ਰੱਖ ਰਖਾਅ ਲਈ ਕੰਮ ਕਰਿਆ ਕਰਦੇ ਸਨ, ਜਿਸ ਨਾਲ ਟੁੱਟੀਆਂ ਹੋਈਆਂ ਸੜਕਾਂ ਦੀ ਰਿਪੇਅਰ ਨਾਲੋਂ ਨਾਲ ਹੋ ਜਾਂਦੀ ਸੀ ਪਰ ਲੰਬੇ ਸਮੇਂ ਤੋਂ ਵਰਕਰਾਂ ਦੀ ਭਰਤੀ ਨਾ ਹੋਣ ਤੇ ਇਸ ਮਹਿਕਮੇ ਦੇ ਖਤਮ ਹੋਣ ਕਰਕੇ ਲਗਪਗ ਪੂਰੇ ਪੰਜਾਬ ਵਿਚ ਦਿਹਾਤੀ ਏਰੀਏ ਦੇ ਪਿੰਡਾਂ ਦੀ ਹਾਲਤ ਤਰਸਯੋਗ ਬਣੀ ਰਹਿੰਦੀ ਹੈ | ਇਸ ਲਈ ਸਰਕਾਰਾਂ ਨੂੰ ਵੀ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ | ਬਰਮਾਂ ਦੀ ਸਫਾਈ ਲਈ ਸੰਸਥਾ ਵਲੋਂ ਟਰੈਕਟਰ ਦੀ ਵੀ ਵਰਤੋਂ ਕੀਤੀ ਗਈ | ਇਸ ਦੌਰਾਨ ਸੰਸਥਾ ਦੇ ਮੁਖੀ ਸਿਹਤ ਸੇਵਾਵਾਂ ਡਾਕਟਰ ਪਰਮਿੰਦਰ ਸਿੰਘ ਵਾਰੀਆ, ਡਾ. ਸੰਜੀਵ ਕੁਮਾਰ ਐਮਾਂ ਜੱਟਾਂ, ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਸੁਖਦੇਵ ਰਾਜ ਮੈਂਬਰ ਪੰਚਾਇਤ ਐਮਾਂ ਜੰਟਾਂ, ਸੁਰਜੀਤ ਸਿੰਘ ਸੀਤਾ, ਗੁਰਮਤੀ ਸਿੰਘ ਅਗਾਂਹ ਵਧੂ ਕਿਸਾਨ ਪਠਲਾਵਾ, ਸਤੀਸ਼ ਕੁਮਾਰ ਐਮਾਂ ਜੱਟਾਂ, ਸੰਸਥਾ ਦਾ ਵਰਕਰ ਦੀਪ ਚੰਦ ਬਰੇਲੀ ਹਾਜ਼ਰ ਸਨ |
ਪਿਛਲੀ ਖ਼ਬਰ ਸੇਵਾ ਮੁਕਤ ਹੋਏ ਸਬ-ਇੰਸਪੈਕਟਰ ਜਤਿੰਦਰ ਪਾਲ ਦੀ ਵਿਦਾਇਗੀ ਮੌਕੇ ਕਰਵਾਇਆ ਸਮਾਗਮ ਅਗਲੀ ਖ਼ਬਰ ਪ੍ਰਭੂ ਦਾ ਸਿਮਰਨ ਤੇ ਲੋੜਵੰਦਾਂ ਦੀ ਮਦਦ ਕਰਨ 'ਚ ਹੀ ਸਰਬੱਤ ਦਾ ਭਲਾ ਹੁੰਦਾ-ਵੀਰਜਤਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।