ਸੜੋਆ, 3 ਜੂਨ (ਬਲਵਿੰਦਰ ਨਾਨੋਵਾਲੀਆ)-ਗੁਰਦੁਆਰਾ ਬਾਬਾ ਗੁਰਦਿੱਤਾ ਪ੍ਰਬੰਧਕ ਕਮੇਟੀ ਪਿੰਡ ਕਟਵਾਰਾ ਵਲੋਂ ਗੁਰਚਰਨ ਸਿੰਘ ਚੰਨੀ ਤੇ ਸਮੁੱਚੇ ਢੀਂਡਸਾ ਪਰਿਵਾਰ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਪੂਰਨਮਾਸ਼ੀ ਦੇ ਸੰਬੰਧ 'ਚ ਵਿਸ਼ੇਸ਼ ਸਮਾਗਮ ਕਰਵਾਏ ਗਏ | ਪਿਛਲੇ ਤਿੰਨ ਰੋਜ਼ ਤੋਂ ਆਰੰਭੇ ਪਾਠ ਦੇ ਭੋਗ ਉਪਰੰਤ ਭਾਈ ਵੀਰਜਤਿੰਦਰ ਸਿੰਘ ਮਲਕਪੁਰ ਫਗਵਾੜੇ ਵਾਲਿਆਂ ਦੇ ਕੀਰਤਨੀ ਜਥੇ ਤੇ ਭਾਈ ਸੁਖਦੇਵ ਸਿੰਘ ਨੰਗਲਾਂ ਵਾਲਿਆਂ ਦੇ ਜਥੇ ਨੇ ਕੀਰਤਨ ਕਰਦਿਆਂ ਕਿਹਾ ਕਿ ਇਸ ਸਾਰੇ ਸੰਸਾਰ ਦਾ ਮੂਲ ਪ੍ਰਭੂ ਆਪ ਹੈ, ਭਾਵ ਸੰਸਾਰ ਦੀ ਸਿਰਜਣਾ ਕਰਨ ਵਾਲਾ ਪ੍ਰਭੂ ਆਪ ਹੈ | ਇਸ ਕਰਕੇ ਸਾਨੂੰ ਆਪਣੇ ਦੁਨਿਆਵੀ ਕੰਮਾਂ ਵਿਚੋਂ ਕੁੱਝ ਸਮਾਂ ਕੱਢ ਕੇ ਸਮੁੱਚੇ ਸੰਸਾਰ ਦੀ ਤੇ ਆਪਣੇ ਪਰਿਵਾਰਾਂ ਦੀ ਚੜ੍ਹਦੀਕਲਾਂ ਲਈ ਵਾਹਿਗੁਰੂ ਦੇ ਸਿਮਰਨ ਵਿਚ ਜਰੂਰ ਲਗਾਉਣਾ ਚਾਹੀਦਾ ਹੈ, ਇਸੇ ਵਿਚ ਹੀ ਸਰਬੱਤ ਦਾ ਭਲਾ ਹੈ | ਉਨ੍ਹਾਂ ਕਿਹਾ ਕਿ ਸ: ਗੁਰਚਰਨ ਸਿੰਘ ਚੰਨੀ ਦਾ ਸਮੁੱਚਾ ਪਰਿਵਾਰ ਤੇ ਨਗਰ ਕਟਵਾਰਾ ਦੀਆਂ ਸੰਗਤਾਂ ਭਾਗਾਂ ਵਾਲੀਆਂ ਹਨ, ਜੋ ਗੁਰੂ ਘਰ ਵਿਖੇ ਪਹੁੰਚ ਕੇ ਵਾਹਿਗੁਰੂ ਦੇ ਸਿਮਰਨ ਦਾ ਲਾਹਾ ਲੈ ਰਹੀਆ ਹਨ | ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਗੁਰੁੂ ਘਰ ਵਿਖੇ ਚੱਲ ਰਹੀ ਕਾਰਸੇਵਾ ਵਿਚ ਬਣਦਾ ਯੋਗਦਾਨ ਪਾਉਣ ਤੇ ਸਮੇਂ-ਸਮੇਂ 'ਤੇ ਕਰਵਾਏ ਜਾ ਰਹੇ ਸਮਾਗਮਾਂ 'ਚ ਤਨੋ ਮਨੋ ਧਨੋ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਕੈਲਾਸ਼ ਚੰਦਰ, ਬਲਵਿੰਦਰ ਕੁਮਾਰ, ਵਿਜੈ ਕੁਮਾਰ, ਰਾਕੇਸ਼ ਕੁਮਾਰ, ਵਿਜੈ ਸਿੰਘ, ਭਗਤ ਗੁਰਮੇਲ ਰਾਮ, ਸਰਬਣ ਰਾਮ ਮੀਲੂ, ਹਰਮੇਸ਼ ਲਾਲ, ਰਵੀ ਕੁਮਾਰ, ਓਮ ਪ੍ਰਕਾਸ਼, ਲਾਲ ਚੰਦ ਬਿਟੂ, ਸਤਨਾਮ ਸਿੰਘ ਸਰਪੰਚ ਕਟਵਾਰਾ ਖੁਰਦ, ਗੁਰਮੀਤ ਲਾਲ ਸਾਬਕਾ ਸਰਪੰਚ, ਰੌਸ਼ਨ ਲਾਲ ਚੇਚੀ, ਇਕਬਾਲ ਸਿੰਘ, ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ, ਅਵਤਾਰ ਸਿੰਘ ਟੋਰੋਵਾਲ, ਹੁਸਨ ਚੰਦ ਮੀਲੂ, ਜਸਪਾਲ, ਸੁਰਿੰਦਰ ਪਾਲ, ਰੌਸ਼ਨ ਲਾਲ, ਹੈਪੀ ਚਾੜ, ਰਾਜ ਕੁਮਾਰ ਅਤੇ ਗੁਰਬਚਨ ਚੰਦ ਆਦਿ ਵੀ ਹਾਜਰ ਸਨ |