ਸਿਲਵਰ ਓਕ ਸਕੂਲ ਵਿਖੇ ਧੂਮ-ਧਾਮ ਨਾਲ ਗਰੀਨ ਦੀਵਾਲੀ ਮਨਾਈ
ਟਾਂਡਾ ਉੜਮੁੜ, 7 ਨਵੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਅਨੋਖੇ ਢੰਗ ਦੇ ਨਾਲ ਦੀਵਾਲੀ ਮਨਾਈ ਗਈ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਦੇ ਵਿਚ ਬੱਚਿਆਂ ਵਲੋਂ ਸਮਾਜ ਨੂੰ ਗਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੰਦੇ ਹੋਏ ਰੰਗੋਲੀ ਮੇਕਿੰਗ ਦੀਆਂ ਡੈਕੋਰੇਸ਼ਨ ਅਤੇ ਬੋਰਡ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ।
ਅਜੀਤ ਡੈਸਕ
08-11-2026