08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੇਵਾ ਮੁਕਤ ਹੋਏ ਸਬ-ਇੰਸਪੈਕਟਰ ਜਤਿੰਦਰ ਪਾਲ ਦੀ ਵਿਦਾਇਗੀ ਮੌਕੇ ਕਰਵਾਇਆ ਸਮਾਗਮ

ਅਜੀਤ ਡੈਸਕ 04-06-2026
ਬੰਗਾ, 3 ਜੂਨ (ਧਰਮਵੀਰ ਪਾਲ)-ਪੁਲਿਸ ਵਿਭਾਗ ਵਿਚ ਸਬ-ਇੰਸਪੈਕਟਰ ਜਤਿੰਦਰ ਪਾਲ ਲੰਬੇ ਸਮੇਂ ਤੱਕ ਇਮਾਨਦਾਰੀ, ਸਮਰਪਣ ਤੇ ਨਿਸ਼ਠਾ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ | ਪੁਲਿਸ ਅਧਿਕਾਰੀ, ਕਰਮਚਾਰੀ ਤੇ ਪਰਿਵਾਰਿਕ ਮੈਂਬਰਾਂ ਵਲੋਂ ਇਕ ਸਮਾਗਮ ਬੰਗਾ ਵਿਖੇ ਕਰਵਾਇਆ | ਇਸ ਮੌਕੇ ਪੁਲਿਸ ਅਧਿਕਾਰੀਆਂ, ਸਮਾਜਿਕ ਆਗੂਆਂ ਅਤੇ ਪਤਵੰਤਿਆਂ ਵਲੋਂ ਸੇਵਾਮੁਕਤ ਅਧਿਕਾਰੀ ਨੂੰ ਫੁੱਲਾਂ ਦੇ ਗੁਲਦਸਤੇ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਧਾਈ ਦਿੱਤੀ ਗਈ | ਇਸ ਮੌਕੇ ਬੋਲਦਿਆਂ ਗਾਇਕ ਬੂਟਾ ਮੁਹੰਮਦ, ਇੰਜੀਨੀਅਰ ਨਰਿੰਦਰ ਬੰਗਾ, ਸੋਮ ਥਿੰਦ ਯੂ. ਕੇ. ਨੇ ਕਿਹਾ ਕਿ ਪੁਲਿਸ ਸਬ-ਇੰਸਪੈਕਟਰ ਜਤਿੰਦਰ ਪਾਲ ਨੇ ਆਪਣੇ ਸੇਵਾ ਕਾਲ ਦੌਰਾਨ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸਮਾਜ ਵਿਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਮਹੱਤਵਪੂਰਨ ਯੋਗਦਾਨ ਪਾਇਆ | ਉਨ੍ਹਾਂ ਦੀ ਇਮਾਨਦਾਰੀ, ਫ਼ਰਜ਼ ਪ੍ਰਤੀ ਵਚਨਬੱਧਤਾ ਤੇ ਲੋਕ ਸੇਵਾ ਦੀ ਭਾਵਨਾ ਹਮੇਸ਼ਾ ਯਾਦ ਰੱਖੀ ਜਾਵੇਗੀ | ਇਸ ਮੌਕੇ ਉਨ੍ਹਾਂ ਕਿਹਾ ਕਿ ਸੇਵਾ ਮੁਕਤ ਹੋਏ ਜਤਿੰਦਰ ਪਾਲ ਨੇ ਆਪਣੀ ਪੂਰੀ ਨੌਕਰੀ ਦੌਰਾਨ ਜ਼ਿੰਮੇਵਾਰੀ ਤੇ ਸਮਰਪਣ ਨਾਲ ਡਿਊਟੀਆਂ ਨਿਭਾ ਕੇ ਪੁਲਿਸ ਵਿਭਾਗ 'ਚ ਵੱਖਰੀ ਪਹਿਚਾਣ ਬਣਾਈ | ਸਮਾਗਮ ਦੌਰਾਨ ਸਾਰੇ ਹਾਜ਼ਰ ਅਧਿਕਾਰੀਆਂ ਤੇ ਆਗੂਆਂ ਨੇ ਸੇਵਾ ਮੁਕਤ ਹੋਏ ਪੁਲਿਸ ਅਧਿਕਾਰੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਚੰਗੀ ਸਿਹਤ, ਲੰਬੀ ਉਮਰ, ਆਉਣ ਵਾਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ, ਕਰਮਚਾਰੀ, ਸਮਾਜ ਸੇਵੀ, ਉਨ੍ਹਾਂ ਦੀ ਸੁਪਤਨੀ ਕੁਲਵਿੰਦਰ ਕੌਰ, ਪਿਆਰਾ ਰਾਮ ਸਰਪੰਚ ਹੀਉਂ, ਦਲਵੀਰ ਕੁਮਾਰ ਕਾਨੂੰਗੋਂ, ਡਾ. ਰਾਮ ਲਾਲ ਸਿੱਧੂ, ਐਡਵੋਕੇਟ ਰਵਿੰਦਰ ਪਾਲ, ਗਗਨ ਪਾਲ, ਜੀਤ ਰਾਮ, ਜੇ. ਜੇ. ਬਿਲਡਰ, ਅਨੂਪ ਕੁਮਾਰ ਹੁਸ਼ਿਆਰਪੁਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਦੀ ਨਵਾਂਸ਼ਹਿਰ ਸੈਂਟਰਲ ਕੋਪਰੇਟਿਵ ਬੈਂਕ ਕਰਨਾਣਾ ਦੇ ਮੈਨੇਜਰ ਦੀ ਵਿਦਾਇਗੀ ਪਾਰਟੀ 'ਤੇ ਸਮਾਗਮ ਅਗਲੀ ਖ਼ਬਰ ਪਠਲਾਵਾ-ਐਮਾਂ ਜੱਟਾਂ ਸੜਕ ਦੇ ਬਰਮਾਂ ਨੂੰ ਪਠਲਾਵਾ ਸੰਸਥਾ ਦੇ ਸੇਵਾਦਾਰਾਂ ਨੇ ਕੀਤਾ ਪੱਧਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।