07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਭਾਰਤ ਸਕਾਊਟਸ ਤੇ ਗਾਈਡਜ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਉੱਚ ਸਿੱਖਿਆ ਦੇ ਦਾਖਲਿਆਂ 'ਚ ਵਿਸ਼ੇਸ਼ ਅੰਕ ਦੇਣ ਦਾ ਫੈਸਲਾ-ਉਂਕਾਰ ਸਿੰਘ ਐਸ. ਓ. ਸੀ.

ਅਜੀਤ ਡੈਸਕ 04-06-2026
ਪੋਜੇਵਾਲ ਸਰਾਂ, 3 ਜੂਨ (ਨਵਾਂਗਰਾਈਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਭਾਰਤ ਸਕਾਊਟਸ ਤੇ ਗਾਈਡਜ਼ ਨੂੰ ਉੱਚ ਸਿੱਖਿਆ ਵਿਚ ਦਾਖਲਿਆਂ ਲਈ ਵੇਟਿਜ਼ ਲਿਸਟ 'ਚ ਸ਼ਾਮਲ ਕੀਤਾ | ਇਸ ਸੰਬੰਧੀ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਭਾਰਤ ਸਕਾਊਟਸ ਤੇ ਗਾਈਡਜ਼ ਪੰਜਾਬ ਸਰਦਾਰ ਉਂਕਾਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਤੇ ਟੀਮ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪੋ੍ਰ. ਡਾ. ਜਗਦੀਪ ਸਿੰਘ ਵਿਚਕਾਰ ਤੇ ਯੂਨੀਵਰਸਿਟੀ ਦੇ ਵੱਖ- ਵੱਖ ਵਿਭਾਗਾਂ ਦੇ ਡੀਨ ਅਤੇ ਦਾਖਲਿਆਂ ਸੰਬੰਧੀ ਕਮੇਟੀਆਂ ਨਾਲ ਵਿਸਥਾਰ ਨਾਲ ਮੀਟਿੰਗਾਂ ਹੋਈਆਂ ਸਨ ਤੇ ਉਨ੍ਹਾਂ ਮੀਟਿੰਗਾਂ ਦੇ ਸਿੱਟੇ ਵਜੋਂ ਪੰਜਾਬੀ ਯੂਨੀਵਰਸਿਟੀ ਵਲੋਂ ਇਹ ਫੈਸਲਾ ਲਿਆ ਹੈ | ਹੁਣ ਯੂਨੀਵਰਸਿਟੀ ਦੇ ਫੈਸਲੇ ਨਾਲ ਯੂਨੀਵਰਸਿਟੀ ਨਾਲ ਸੰਬੰਧਤ ਹਾਇਰ ਸਿੱਖਿਆ 'ਚ ਦਾਖਲੇ ਭਾਰਤ ਸਕਾਊਟਸ ਅਤੇ ਗਾਈਡਜ਼ ਵਾਲੇ ਵਿਦਿਆਰਥੀਆਂ ਨੂੰ ਦਾਖਲੇ ਲਈ ਵਿਸ਼ੇਸ ਨੰਬਰ ਦੇਣ ਦਾ ਫੈਸਲਾ ਕੀਤਾ ਹੈ | ਜਿਸ ਤਹਿਤ ਤਿ੍ਤੀਆ ਸੋਪਾਨ ਸਕਾਊਟ ਗਾਈਡ/ਨਿਪੁੰਨ ਰੋਵਰ/ਰੇਂਜਰ ਲਈ 1 ਫੀਸਦੀ ਵੇਟਿਜ਼, ਸਟੇਟ ਐਵਾਰਡ ਰਾਜ ਪੁਰਸ਼ਕਾਰ/ਰੋਵਰ ਰੇਂਜਰ ਲਈ 2 ਫੀਸਦੀ, ਰਾਸ਼ਟਰਪਤੀ ਐਵਾਰਡ ਵਾਲੇ ਵਿਦਿਆਰਥੀਆਂ ਨੂੰ 3 ਫੀਸਦੀ ਵੇਟਿਜ਼ ਅੰਕ ਮੈਰਿਟ ਵਿਚ ਦਿੱਤੇ ਜਾਣਗੇ | ਇਸ ਮੌਕੇ ਉਂਕਾਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਸਕਾਊਟਸ ਅਤੇ ਗਾਈਡਜ਼ ਲਈ ਇਕ ਇਤਿਹਾਸਕ ਦਿਨ ਹੈ ਜਿਸ ਲਈ ਭਾਰਤ ਸਕਾਊਟਸ ਤੇ ਗਾਈਡਜ਼ ਪੰਜਾਬ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ | ਇਸ ਮੌਕੇ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੋ੍ਰ. ਡਾ. ਜਗਦੀਪ ਸਿੰਘ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਭਾਰਤ ਸਕਾਊਟਸ ਤੇ ਗਾਈਡਜ਼ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ |
ਪਿਛਲੀ ਖ਼ਬਰ ਮੈਨੇਜਰ ਜਸਵਿੰਦਰ ਸਿੰਘ ਥੋਪੀਆ ਦੀ ਸੇਵਾ ਮੁਕਤੀ 'ਤੇ ਸਟਾਫ਼ ਮੈਂਬਰਾਂ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਅਗਲੀ ਖ਼ਬਰ ਮਧੂ ਮੱਖੀਆਂ ਦੀ ਤਰ੍ਹਾਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕਦੈ-ਸੰਤ ਸੁਰਿੰਦਰ ਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।