ਬਲਾਚੌਰ, 3 ਜੂਨ (ਨਰੇਸ਼ ਧੌਲ)-ਪਿੰਡ ਥੋਪੀਆ ਦੇ ਵਸਨੀਕ ਮੈਨੇਜਰ ਜਸਵਿੰਦਰ ਸਿੰਘ ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਬੈਂਕ 17 ਸੈਕਟਰ ਚੰਡੀਗੜ੍ਹ ਤੋਂ 32 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹੋਈ ਸੇਵਾ ਮੁਕਤੀ 'ਤੇ ਬੈਂਕ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਬੈਂਕ ਮੁਲਾਜ਼ਮਾਂ ਵਲੋਂ ਮੈਨੇਜਰ ਜਸਵਿੰਦਰ ਸਿੰਘ ਦੀਆਂ ਬੈਂਕ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਦਿਲਕਸ਼ ਤੋਹਫੇ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਗਈਆਂ | ਉਪਰੰਤ ਜਸਵਿੰਦਰ ਸਿੰਘ ਦੇ ਪਰਿਵਾਰ ਵਲੋਂ ਰਿਸ਼ਤੇਦਾਰਾਂ ਅਤੇ ਸਨੇਹੀਆਂ ਨਾਲ ਵਿਸ਼ੇਸ਼ ਸਮਾਗਮ ਸਾਂਝਾ ਕਰਕੇ ਖੁਸ਼ੀਆਂ ਦਾ ਅਨੰਦ ਮਾਣਿਆ ਗਿਆ | ਜਸਵਿੰਦਰ ਸਿੰਘ ਵਲੋਂ ਸਮੁੱਚੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਰਜਿੰਦਰ ਕੌਰ ਵਿਸ਼ੇਸ਼ ਪ੍ਰਬੰਧਕ, ਨਿਰਦੇਸ਼ਕ ਜਗਦੀਸ਼ ਘਈ ਤੇ ਰਜਨੀਸ਼ ਬਾਂਸਲ ਦੋਵੇਂ ਜਨਰਲ ਮੈਨੇਜਰ, ਸ਼ਮਸ਼ੇਰ ਸਿੰਘ, ਅਨਿਲ ਕੁਮਾਰ, ਭਾਵੇਸ਼ ਬਜਾਜ, ਬਲਵਿੰਦਰ ਕੌਰ, ਸੁਰਿੰਦਰ ਕੌਰ, ਗੁਰਪ੍ਰੀਤ ਕੌਰ, ਗਗਨਦੀਪ ਸਿੰਘ, ਪਵਨਦੀਪ ਸਿੰਘ, ਰੋਹਿਤ ਸ਼ਰਮਾ, ਰੋਹਿਤ ਜੋਸ਼ੀ (ਸਾਰੇ ਬੈਂਕ ਅਧਿਕਾਰੀ), ਗਿਆਨ ਸਿੰਘ ਕੰਗਣਾ, ਬਲਦੇਵ ਸਿੰਘ ਬੱਲੀ, ਮਨੋਹਰ ਲਾਲ ਉਧਨਵਾਲ, ਬਲਵਿੰਦਰ ਕੁਮਾਰ ਥੋਪੀਆ, ਰਾਮ ਪਾਲ, ਰਣਜੀਤ ਸਿੰਘ ਕੰਗਣਾ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |