ਬੰਗਾ, 3 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ) - ਪਿੰਡ ਗੁਣਾਚੌਰ ਦੇ ਸਾਬਕਾ ਸਰਪੰਚ ਅਜੀਤ ਰਾਮ ਦੇ ਸਵਰਗੀ ਸਪੁੱਤਰ ਏ. ਐਸ. ਆਈ ਕੁਲਦੀਪ ਸਿੰਘ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੁਣਾਚੌਰ ਵਿਖੇ ਬੱਚਿਆਂ ਨੂੰ ਲਿਖਣ ਪੜ੍ਹਨ ਸਮੱਗਰੀ ਵੰਡੀ ਗਈ | ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਉਹਨਾਂ ਕਿਹਾ ਕਿ ਏ. ਐਸ. ਆਈ ਕੁਲਦੀਪ ਸਿੰਘ ਹਮੇਸ਼ਾ ਸਾਡੀਆਂ ਯਾਦਾਂ 'ਚ ਵਸੇ ਰਹਿਣਗੇ | ਉਨ੍ਹਾਂ ਆਪਣੀ ਜ਼ਿੰਦਗੀ 'ਚ ਸਮਾਜ ਭਲਾਈ ਦੇ ਸ਼ਲਾਘਾਯੋਗ ਕਾਰਜ ਕੀਤੇ ਹਨ | ਉਨ੍ਹਾਂ ਨੇ ਸ਼ਹੀਦੀ ਵੀ ਲੋਕਾਂ ਦੀ ਰੱਖਿਆ ਕਰਦਿਆਂ ਨੇ ਪਾਈ ਹੈ | ਇਸ ਮੌਕੇ ਸਕੂਲ ਦੇ ਹੈੱਡ ਟੀਚਰ, ਸਮੂਹ ਸਕੂਲ ਸਟਾਫ, ਮੈਂਬਰ ਪੰਚਾਇਤ ਗੁਰਦੇਵ ਰਾਮ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਗੁਣਾਚੌਰ, ਭਲਵਾਨ ਜਗਦੀਸ਼ ਗੁਰੂ, ਬਸਪਾ ਆਗੂ ਕੁਲਦੀਪ ਵਿਰਦੀ, ਹਰਜਿੰਦਰ ਕੁਮਾਰ ਹੈਪੀ, ਮੈਂਬਰ ਪੰਚਾਇਤ ਸ੍ਰੀਮਤੀ ਨੀਤਾ ਰਾਣੀ, ਜਸਵਿੰਦਰ ਕੌਰ, ਪਰਮਜੀਤ ਕੌਰ, ਵਿਜੈ ਗੁਣਾਚੌਰ ਜਥੇਬੰਦਕ ਸਕੱਤਰ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਜ਼ਰ ਸਨ |