ਬਹਿਰਾਮ, 3 ਜੂਨ (ਸਰਬਜੀਤ ਸਿੰਘ ਰਾਣਾ)-ਹੀਰ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਜੀਵਨਪੁਰ ਜੱਟਾਂ ਨੇੜੇ ਰੇਲਵੇ ਸਟੇਸ਼ਨ ਮਹਿਗਰੋਵਾਲ ਵਿਖੇ ਪ੍ਰਬੰਧਕ ਕਮੇਟੀ ਵਲੋਂ ਐਨ. ਆਰ. ਆਈ. ਵੀਰਾਂ ਤੇ ਸਮੂਹ ਹੀਰ ਭਾਈਚਾਰੇ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਇਸ ਸੰਬੰਧੀ ਰੂਪ ਲਾਲ ਚੇਤਾ ਸਾਬਕਾ ਸਰਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਮਿਕ ਰਸਮਾਂ ਉਪਰੰਤ ਧਾਰਮਿਕ ਸਟੇਜ ਲਗਾਈ ਗਈ, ਜਿਸ 'ਚ ਵੱਖ-ਵੱਖ ਗਾਇਕ ਕਲਾਕਾਰਾਂ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਚਾਹ-ਪਕੌੜੇ ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ | ਇਸ ਮੌਕੇ ਰੂਪ ਲਾਲ ਸਾਬਕਾ ਸਰਪੰਚ, ਸੁੱਚਾ ਸਿੰਘ, ਦਿਲਬਾਗ ਰਾਏ, ਸਤਵੀਰ ਸਿੰਘ ਆਦਿ ਸਮੂਹ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ |