07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਬੂਟੇ ਲਗਾਉਣੇ ਚਾਹੀਦੇ ਹਨ-ਪਤਵੰਤੇ

ਅਜੀਤ ਡੈਸਕ 04-06-2026

ਉਸਮਾਨਪੁਰ, 3 ਜੂਨ (ਸੰਦੀਪ ਮਝੂਰ)-ਅੱਜ ਲਗਾਤਾਰ ਵਧ ਰਹੀ ਤਪਸ਼ ਤੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਲੈ ਕੇ ਅਸੀਂ ਸਾਰੇ ਚਿੰਤਿਤ ਹਾਂ | ਇਸ ਸੰਬੰਧੀ ਸਾਨੂੰ ਸਾਰੀਆਂ ਨੂੰ ਅੱਗੇ ਆ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ | ਇਸ ਸੰਬੰਧੀ 'ਅਜੀਤ' ਦੇ ਸੂਝਵਾਨ ਪਾਠਕਾਂ ਬਲਬੀਰ ਸਿੰਘ ਯੂ. ਐਸ. ਏ., ਹਰਜਾਪ ਸਿੰਘ ਯੂ. ਐਸ. ਏ., ਪਰਵਿੰਦਰ ਪਾਲ ਸਿੰਘ ਰਠੌਰ ਯੂ. ਐਸ. ਏ., ਸੁਖਵਿੰਦਰ ਸਿੰਘ ਮਿੰਟੂ, ਅਪਰ ਅਪਾਰ ਸਿੰਘ ਯੂ. ਐਸ. ਏ., ਜਸਪਾਲ ਸਿੰਘ ਵਿਰਕ ਯੂ. ਐਸ. ਏ. ਆਦਿ ਨੇ ਕਿਹਾ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਆਉ ਰਲ ਕੇ ਬੂਟੇ ਲਗਾਈਏ, ਵਾਤਾਵਰਨ ਨੂੰ ਰਲ ਮਿਲ ਬਚਾਈਏ, ਇਹ ਸਾਡਾ ਮੁੱਖ ਮਕਸਦ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਤੇ ਗਮੀ ਦੇ ਮੌਕੇ 'ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ | ਅਜਿਹਾ ਕਰਨ ਨਾਲ ਹੀ ਵਾਤਾਵਰਨ ਦਾ ਸੰਤੁਲਨ ਸਹੀ ਰੱਖਿਆ ਜਾ ਸਕਦਾ ਹੈ | ਕਿਉਂਕਿ ਗਲੋਬਲ ਵਾਰਮਿੰਗ ਦਾ ਅਸਰ ਸਾਫ਼ ਤੌਰ 'ਤੇ ਦੇਖਣ ਨੂੰ ਮਿਲ ਰਿਹਾ ਹੈ | ਸਮੂਹ ਪਤਵੰਤਿਆਂ ਨੇ ਬਲਬੀਰ ਸਿੰਘ ਯੂ. ਐਸ. ਏ. ਵਲੋਂ ਬੀਤੇ ਸਮੇਂ ਵਿਚ ਆਪਣੇ ਪਿਤਾ ਸਵ: ਮਹਿੰਦਰ ਸਿੰਘ ਪੰਗਲੀਆ ਦੀ ਅੰਤਿਮ ਅਰਦਾਸ 'ਚ ਬੂਟਿਆਂ ਦੇ ਲਗਾਏ ਗਏ ਲੰਗਰ ਅਤੇ ਉਨ੍ਹਾਂ ਦੀ ਯਾਦ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਉਸਮਾਨਪੁਰ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਲਗਾਏ ਗਏ ਵੱਖ-ਵੱਖ ਕਿਸਮ ਦੇ ਬੂਟਿਆਂ ਦੀ ਖੂਬ ਸ਼ਲਾਘਾ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਹੀ ਇਸ ਤਰ੍ਹਾਂ ਹਰ ਸਮਾਗਮ 'ਤੇ ਬੂਟਿਆਂ ਦਾ ਲੰਗਰ ਲਗਾਉਣ ਦੀ ਪਹਿਲਕਦਮੀ ਕਦਮੀ ਕਰੀਏ ਤਾਂ ਵਾਤਾਵਰਨ ਨੂੰ ਸੁਧਾਰਨ ਵਿਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋ ਸਕਦੇ ਹਾਂ |

ਪਿਛਲੀ ਖ਼ਬਰ ਡਾ. ਬੀ. ਆਰ. ਅੰਬੇਡਕਰ ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖੇ 1,025 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।