07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਨਵੇਂ ਚੁਣੇ ਐਮ. ਸੀ. ਵਲੋਂ ਵਾਰਡ ਨੰਬਰ 3 'ਚ ਸਫ਼ਾਈ ਮੁਹਿੰਮ

ਅਜੀਤ ਡੈਸਕ 04-06-2026
ਬੰਗਾ, 3 ਜੂਨ (ਧਰਮਵੀਰ ਪਾਲ)-ਬੰਗਾ ਦੇ ਵਾਰਡ ਨੰਬਰ 3 ਦੇ ਐਮ. ਸੀ. ਰਾਜਵਿੰਦਰ ਕੌਰ ਨੇ ਪਹਿਲ ਕਦਮੀ ਕਰਦੇ ਹੋਏ ਸ਼ੀਤਲਾ ਮੰਦਰ ਕਾਲੋਨੀ ਵਿਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ | ਬੰਗਾ ਦੇ ਵਾਰਡ ਨੰਬਰ 3 ਅਧੀਨ ਆਉਂਦੀ ਸ਼ੀਤਲਾ ਮੰਦਰ ਕਾਲੋਨੀ ਵਿਚ ਕੌਂਸਲਰ ਰਾਜਵਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਖੁਸ਼ਵਿੰਦਰ ਸਿੰਘ ਵਲੋਂ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ | ਇਸ ਦੌਰਾਨ ਵਾਰਡ ਵਿਚ ਉੱਗੀਆਂ ਝਾੜੀਆਂ ਅਤੇ ਜੰਗਲੀ ਬੂਟਿਆਂ ਦੀ ਸਫਾਈ ਕਰਵਾਈ ਗਈ, ਸੜਕਾਂ ਨੂੰ ਸਾਫ਼ ਕਰਵਾਇਆ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਵੀ ਕਰਵਾਇਆ | ਇਸ ਮੌਕੇ ਰਾਜਵਿੰਦਰ ਕੌਰ ਨੇ ਕਿਹਾ ਕਿ ਵਾਰਡ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ | ਉਨ੍ਹਾਂ ਭਰੋਸਾ ਦਿੱਤਾ ਕਿ ਵਾਰਡ ਵਿਚ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ, ਬਿਜਲੀ ਦੀਆਂ ਲਟਕਦੀਆਂ ਤਾਰਾਂ ਤੇ ਹੋਰ ਜਨਤਕ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਜਲਦ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਵਾਰਡ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿਚ ਵੀ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਸ਼ੀਤਲਾ ਮੰਦਰ ਕਾਲੋਨੀ ਦੇ ਵਸਨੀਕਾਂ ਮੁਨੀਸ਼ ਭਾਰਦਵਾਜ, ਹਰਮੇਸ਼ ਕੁਮਾਰ, ਸੁਰਿੰਦਰ ਕੁਮਾਰ, ਸੋਹਣ ਲਾਲ, ਪਰਮਜੀਤ ਕੌਰ ਆਦਿ ਨੇ ਇਸ ਉਪਰਾਲੇ ਲਈ ਐਮ. ਸੀ. ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖੇ 1,025 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।