07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸਵ: ਚੌਧਰੀ ਆਸ਼ਾ ਰਾਮ ਦੇ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੀ ਯਾਦ 'ਚ ਟੋਰੋਵਾਲ ਦੇ ਹੋਣਹਾਰ ਬੱਚੇ ਕੀਤੇ ਸਨਮਾਨਿਤ

ਅਜੀਤ ਡੈਸਕ 04-06-2026
ਪੋਜੇਵਾਲ ਸਰਾਂ, 3 ਜੂਨ (ਨਵਾਂਗਰਾਈਾ)-ਪਿੰਡ ਟੋਰੋਵਾਲ ਹਾਲ ਨਿਵਾਸੀ ਸੜੋਆ ਦੇ ਨਾਮੀ ਸਵ: ਚੌਧਰੀ ਆਸ਼ਾ ਰਾਮ ਦੇ ਪਰਿਵਾਰ ਵਲੋਂ ਆਪਣੇ ਬਜੁਰਗਾਂ ਦੀ ਯਾਦ 'ਚ ਪਿੰਡ ਟੋਰੋਵਾਲ ਦੇ 5ਵੀਂ, 8ਵੀਂ, 10ਵੀਂ ਤੇ 12ਵੀਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ | ਇਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਮਿਡਲ ਸਕੂਲ ਟੋਰੋਵਾਲ ਵਿਖੇ ਸਨਮਾਨ ਸਮਾਗਮ ਕਰਵਾਇਆ | ਸਮਾਗਮ ਦੌਰਾਨ ਪਰਿਵਾਰ ਵਲੋਂ ਸਵ: ਚੌਧਰੀ ਆਸ਼ਾ ਰਾਮ ਦੇ ਪੋਤਰੇ ਹਰਸ਼ ਚੌਧਰੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਹਰ ਸਾਲ ਪਿੰਡ ਵਿਚੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਵਿਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਚੌਧਰੀ ਤੁਲਸੀ ਰਾਮ ਐਵਾਰਡ, ਦੂਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਚੌਧਰੀ ਆਸ਼ਾ ਰਾਮ ਐਵਾਰਡ ਨਾਲ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਦਾਰ ਬਾਵਾ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਅੱਜ ਵੀ ਚੌਧਰੀ ਤੁਲਸੀ ਰਾਮ ਐਵਾਰਡ ਨਾਲ ਹਰਸੀਰਤ ਕੌਰ 5ਵੀਂ ਨੂੰ 5100, ਜੋਤੀ 8ਵੀਂ ਨੂੰ 11000, ਪਿ੍ਆਂਜਲ 10ਵੀਂ ਨੂੰ 21000, ਸਾਨੀਆ 12ਵੀਂ ਨੂੰ 31000, ਰੁਪਏ ਨਾਲ ਸਨਮਾਨਿਤ ਕੀਤਾ | ਚੌਧਰੀ ਆਸ਼ਾ ਰਾਮ ਐਵਾਰਡ ਨਾਲ ਨਕਸ਼ ਧੀਮਾਨ 5ਵੀਂ ਨੂੰ 3100, ਜਸਨਪ੍ਰੀਤ ਕੌਰ 8ਵੀਂ ਨੂੰ 5100, ਅਕਾਸ਼ 10ਵੀਂ ਨੂੰ 11000, ਸਿਮਰਨ 12ਵੀਂ ਨੂੰ 21000 ਰੁਪਏ ਨਾਲ ਸਨਮਾਨਿਤ ਕੀਤਾ | ਸਰਦਾਰ ਬਾਵਾ ਸਿੰਘ ਐਵਾਰਡ ਨਾਲ ਗੁਰਪ੍ਰੀਤ ਸਿੰਘ 5ਵੀਂ ਨੂੰ 2100, ਦਲਜੀਤ ਕੌਰ 8ਵੀਂ ਨੂੰ 3100, ਭਾਰਤੀ ਚੌਧਰੀ 10ਵੀਂ ਨੂੰ 5100, ਸਿਮਰਨ 12ਵੀਂ ਨੂੰ 11000/-ਰੁਪਏ ਨਾਲ ਸਨਮਾਨਿਤ ਕੀਤਾ | ਸਮਾਗਮ ਦੌਰਾਨ ਪਿੰਡ ਦੇ ਬਜੁਰਗ ਚੌਧਰੀ ਰਾਮ ਦਾਸ ਚੇਚੀ, ਕੁਲਵਿੰਦਰ ਸਿੰਘ ਸਰਪੰਚ ਤੇ ਆਤਮਾ ਰਾਮ ਨੇ ਚੌਧਰੀ ਆਸ਼ਾ ਰਾਮ ਦੇ ਪਰਿਵਾਰ ਦਾ ਖਾਸਕਾਰ ਸਰਦਾਰ ਕਿ੍ਸ਼ਨ ਸਿੰਘ ਅਮਰੀਕਾ, ਚੌਧਰੀ ਅਸ਼ੋਕ ਕੁਮਾਰ ਅਤੇ ਰਾਕੇਸ ਕੁਮਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪਰਿਵਾਰ ਨੇ ਪਹਿਲਾਂ ਵੀ ਪਿੰਡ ਦੀ ਭਲਾਈ ਲਈ ਬਹੁਤ ਕੰਮ ਕੀਤਾ ਹੈ | ਇਸ ਮੌਕੇ ਚੌਧਰੀ ਰਾਮ ਦਾਸ ਚੇਚੀ, ਹਰਪਾਲ ਸਿੰਘ ਸਾਬਕਾ ਸਰਪੰਚ, ਮਹਿੰਦਰ ਪਾਲ ਕੈਨੇਡਾ, ਪਿ੍ੰਸੀਪਲ ਸਰਵਣ ਰਾਮ, ਚੌਧਰੀ ਅੰਮਿ੍ਤਪਾਲ ਸਿੰਘ ਰਿਟਾ. ਅਧੀਨ ਸਕੱਤਰ, ਚੌਧਰੀ ਆਤਮਾ ਰਾਮ, ਕੁਲਵਿੰਦਰ ਸਿੰਘ ਸਰਪੰਚ, ਨੰਬਰਦਾਰ ਰਾਮ ਸਰੂਪ, ਰਾਮ ਕਿਸਨ ਲੋਂਬੜ, ਹਰਮੇਸ਼ ਲਾਲ ਸੈਂਟਰ ਹੈੱਡ ਟੀਚਰ, ਕਾਮਰੇਡ ਅੱਛਰ ਸਿੰਘ, ਓਮ ਪ੍ਰਕਾਸ਼, ਪ੍ਰਕਾਸ਼ ਚੰਦ, ਚਰਨ ਦਾਸ, ਦੇਵ ਰਾਜ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ | ਇਸ ਮੌਕੇ ਸਕੂਲ ਇੰਚਾਰਜ ਨਿਰਮਲ ਸਿੰਘ ਹੱਕਲਾ ਵਲੋਂ ਸਕੂਲ ਦੀਆਂ ਸਮੱਸਿਆਵਾਂ ਦੱਸੀਆਂ ਤੇ ਹਰਸ ਚੌਧਰੀ ਵਲੋਂ ਉਨ੍ਹਾਂ ਦੇ ਹੱਲ ਲਈ ਭਰੋਸਾ ਦਿਵਾਇਆ | ਇਸ ਮੌਕੇ ਚੌਧਰੀ ਮਹਿੰਦਰ ਪਾਲ ਵਲੋਂ ਸਕੂਲ ਲਈ ਸ਼ੈੱਡ ਸਮਰਪਿਤ ਕੀਤੀ ਅਤੇ ਸਕੂਲ ਲਈ 21000 ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸਮੂਹ ਨਗਰ ਨਿਵਾਸੀਆਂ ਵਲੋਂ ਸਵ. ਚੌਧਰੀ ਆਸ਼ਾ ਰਾਮ ਦੇ ਪੋਤਰੇ ਹਰਸ਼ ਚੌਧਰੀ ਤੇ ਮਹਿੰਦਰ ਪਾਲ ਦਾ ਸਨਮਾਨ ਵੀ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਮੈਨੇਜਰ ਦੀਪਕ ਕਸਾਣਾ ਨੂੰ ਬਦਲੀ ਹੋਣ 'ਤੇ ਦਿੱਤੀ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।