07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮੈਨੇਜਰ ਦੀਪਕ ਕਸਾਣਾ ਨੂੰ ਬਦਲੀ ਹੋਣ 'ਤੇ ਦਿੱਤੀ ਵਿਦਾਇਗੀ ਪਾਰਟੀ

ਅਜੀਤ ਡੈਸਕ 04-06-2026
ਕਾਠਗੜ੍ਹ, 3 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਗ੍ਰਾਮੀਣ ਬੈਂਕ ਕਾਠਗੜ੍ਹ ਦੇ ਮੈਨੇਜਰ ਦੀਪਕ ਕਸਾਣਾ ਨੂੰ ਉਨ੍ਹਾਂ ਦੀ ਬਦਲੀ ਹੋ ਜਾਣ 'ਤੇ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਲੋਂ ਮੈਨੇਜਰ ਦੀਪਕ ਕਸਾਣਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਾਬਲ ਸਿੰਘ ਚੇਚੀ ਰਿਟਾ: ਏ. ਐੱਸ. ਆਈ. ਵਿਜੀਲੈਂਸ, ਜਸਪਾਲ ਸਿੰਘ ਚੇਚੀ ਸੇਵਾ-ਮੁਕਤ ਰੇਂਜ ਅਫਸਰ ਤੇ ਮਾਸਟਰ ਰਵਿੰਦਰ ਕਸਾਣਾ ਸੂਰਾਪੁਰੀ ਨੇ ਕਿਹਾ ਕਿ ਮੈਨੇਜਰ ਦੀਪਕ ਕਸਾਣਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਬਰਾਂਚ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ, ਉਥੇ ਇਸ ਇਲਾਕੇ ਦੇ ਲੋਕਾਂ ਵਿਚ ਭਾਈਚਾਰਕ ਸਾਂਝ ਮਜ਼ਬੂਤ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ | ਉਨ੍ਹਾਂ ਦੀਪਕ ਕਸਾਣਾ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਕਮਲਜੀਤ ਚੇਚੀ ਨਿੱਘੀ, ਨੰਬਰਦਾਰ ਜਸਪਾਲ ਭਾਟੀਆ, ਹੈਪੀ ਥੋਪੀਆ, ਨਰਵਪ੍ਰੀਤ ਸਿੰਘ ਨੋਨੀ, ਨਰੇਸ਼ ਚੇਚੀ, ਅਮਨਦੀਪ ਸਿੰਘ ਚੇਚੀ ਸਮੇਤ ਅਮਨ ਕੁਮਾਰ ਸਹਾਇਕ ਮੈਨੇਜਰ, ਹਿਮਾਂਸ਼ੂ, ਪਰਵਿੰਦ ਕੁਮਾਰ, ਹੇਮੰਤ, ਸੁਰਜੀਤ ਸਿੰਘ ਦਿਆਲ, ਕਮਲਜੀਤ ਕੌਰ ਆਦਿ ਸਟਾਫ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਸਵ: ਚੌਧਰੀ ਆਸ਼ਾ ਰਾਮ ਦੇ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੀ ਯਾਦ 'ਚ ਟੋਰੋਵਾਲ ਦੇ ਹੋਣਹਾਰ ਬੱਚੇ ਕੀਤੇ ਸਨਮਾਨਿਤ ਅਗਲੀ ਖ਼ਬਰ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਸਮਾਜ ਦੇ ਹਰ ਲੋੜਵੰਦ ਤੇ ਹੱਕਦਾਰ ਵਿਅਕਤੀ ਤੱਕ ਪੁੱਜਣ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।