06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਜਥੇਦਾਰ ਅਟਵਾਲ ਵਲੋਂ ਪਰਮ ਸਿੰਘ ਖ਼ਾਲਸਾ ਤੇ ਮਹਿੰਦਰ ਪਾਲ ਕੌਰ ਖ਼ਾਲਸਾ ਨੂੰ ਜਿੱਤ ਦੀਆਂ ਦਿੱਤੀਆਂ ਵਧਾਈਆਂ

ਅਜੀਤ ਡੈਸਕ 03-06-2026
ਸੜੋਆ, 2 ਜੂਨ (ਹਰਮੇਲ ਸਹੂੰਗੜਾ)-ਪੰਜਾਬ ਅੰਦਰ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਨਵਾਂਸ਼ਹਿਰ 'ਚੋਂ ਅਕਾਲੀ ਦਲ ਪਾਰਟੀ ਦੇ ਦੋ ਜੇਤੂ ਰਹੇ ਉਮੀਦਵਾਰ ਪਰਮ ਸਿੰਘ ਖਾਲਸਾ ਤੇ ਮਹਿੰਦਰ ਪਾਲ ਕੌਰ ਖਾਲਸਾ ਨੂੰ ਬਲਾਕ ਸੜੋਆ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਜੋਗਿੰਦਰ ਸਿੰਘ ਅਟਵਾਲ, ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਜਥੇਦਾਰ ਹਜੂਰਾ ਸਿੰਘ ਪੈਲੀ, ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਬਹਾਦਰ ਸਿੰਘ ਪੈਲੀ ਤੇ ਮੌਜੂਦਾ ਸਰਪੰਚ ਸੁਰਜੀਤ ਪੈਲੀ ਵਲੋਂ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਗਈ | ਜੋਗਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਨਗਰ ਕੌਂਸਲ ਨਵਾਂਸ਼ਹਿਰ ਤੇ ਰਾਹੋਂ ਵਿਚ ਅਕਾਲੀ ਪਾਰਟੀ ਦੇ ਵਰਕਰਾਂ ਨੇ ਕਾਫੀ ਮਿਹਨਤ ਕੀਤੀ ਤੇ ਜਿਸ ਦੇ ਨਾਲ ਉਨ੍ਹਾਂ ਨੇ ਦੋਨਾਂ ਥਾਵਾਂ ਤੋਂ 11 ਸੀਟਾਂ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਈਆਂ | ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਹੁਣ ਨਗਰ ਨਿਗਮ ਚੋਣਾਂ ਵਿਚ ਅਕਾਲੀ ਦਲ ਨੇ ਚੰਗਾ ਪ੍ਰਦਰਸ਼ਨ ਕੀਤਾ ਉਹ ਆਉਣ ਵਾਲੀਆਂ 2027 ਦੀਆਂ ਵਿਧਾਨ ਦੀਆਂ ਸਭਾ ਚੋਣਾਂ 'ਚ ਆਪਣਾ ਚੰਗਾ ਪ੍ਰਦਰਸ਼ਨ ਕਰਨਗੇ | ਉਨ੍ਹਾਂ ਪਾਰਟੀ ਹਾਈਕਮਾਨ ਦਾ ਵੀ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਟਿਕਟਾਂ ਦੇ ਕੇ ਪਾਰਟੀ ਵਰਕਰਾਂ ਦਾ ਮਾਣ ਸਨਮਾਨ ਬਰਕਰਾਰ ਰੱਖਿਆ ਹੈ |
ਪਿਛਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੋਨੋਂ ਜ਼ਖ਼ਮੀ ਅਗਲੀ ਖ਼ਬਰ ਕਿਰਤੀ ਦੀ ਮੌਤ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਹੋਵੇ-ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।