07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਏ. ਐਸ. ਆਈ. ਰਜਿੰਦਰ ਸਿੰਘ ਸੈਦਪੁਰੀ ਦੀ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ

ਅਜੀਤ ਡੈਸਕ 03-06-2026
ਨਵਾਂਸ਼ਹਿਰ, 2 ਜੂਨ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੇਵਾਵਾਂ ਨਿਭਾ ਰਹੇ ਏ. ਐਸ. ਆਈ. ਰਜਿੰਦਰ ਸਿੰਘ ਸੈਦਪੁਰੀ ਦੀ ਸੇਵਾ ਮੁਕਤੀ 'ਤੇ ਉਨ੍ਹਾਂ ਨੂੰ ਮਹਿਕਮੇ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਰਜਿੰਦਰ ਸਿੰਘ ਸੈਦਪੁਰੀ ਨੇ ਆਪਣੀਆਂ ਸੇਵਾਵਾਂ ਸਾਲ 1992 ਵਿਚ ਪੁਲਿਸ ਵਿਭਾਗ ਜ਼ਿਲ੍ਹਾ ਫਿਰੋਜ਼ਪੁਰ ਤੋਂ ਬਤੌਰ ਸਿਪਾਹੀ ਆਰੰਭ ਕੀਤੀ ਅਤੇ 1997 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਥਾਣਿਆਂ ਵਿਚ ਵੱਖ-ਵੱਖ ਅਹੁਦਿਆਂ 'ਤੇ ਡਿਊਟੀਆਂ ਨਿਭਾਈਆਂ ਰਜਿੰਦਰ ਸਿੰਘ ਸੈਦਪੁਰੀ ਨੇ ਲਗਪਗ 35 ਸਾਲ ਬੇਦਾਗ ਸੇਵਾਵਾਂ ਦਿੱਤੀਆਂ | ਏ. ਐਸ. ਆਈ. ਰਜਿੰਦਰ ਸਿੰਘ ਸੈਦਪੁਰੀ ਇੰਚਾਰਜ ਆਰ. ਟੀ. ਆਈ. ਐਸ. ਐਸ. ਪੀ. ਦਫ਼ਤਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਬੇਦਾਗ ਸੇਵਾ ਮੁਕਤ ਹੋਏ | ਇਸ ਮੌਕੇ ਐਸ. ਪੀ. ਹੈੱਡ ਕੁਆਰਟਰ ਸਰਬਜੀਤ ਸਿੰਘ ਬਾਹੀਆ ਐਸ. ਪੀ. ਜਾਂਚ ਤੇ ਜਸਪ੍ਰੀਤ ਸਿੰਘ ਪੁਲਿਸ ਕਪਤਾਨ ਹੈੱਡ ਕੁਆਰਟਰ ਨੇ ਵੀ ਉਨ੍ਹਾਂ ਵੱਲੋਂ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਮਹਿਕਮੇ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ 'ਚ ਭਾਜਪਾ ਹੋਰ ਮਜ਼ਬੂਤ ਹੋਵੇਗੀ- ਸੰਗੋਵਾਲ/ਮੀਲੂ ਅਗਲੀ ਖ਼ਬਰ ਪਿੰਡ ਲਧਾਣਾ ਉੱਚਾ ਵਿਖੇ ਦਰਗਾਹ ਪੀਰ ਖਾਨਗਾਹ ਵਿਖੇ ਦੋ ਦਿਨਾਂ ਜੋੜ ਮੇਲਾ 17 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।