07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਲਧਾਣਾ ਉੱਚਾ ਵਿਖੇ ਦਰਗਾਹ ਪੀਰ ਖਾਨਗਾਹ ਵਿਖੇ ਦੋ ਦਿਨਾਂ ਜੋੜ ਮੇਲਾ 17 ਤੋਂ

ਅਜੀਤ ਡੈਸਕ 03-06-2026
ਬੰਗਾ, 2 ਜੂਨ (ਸੁਰਿੰਦਰ ਸਿੰਘ ਕਰਮ)-ਪਿੰਡ ਲਧਾਣਾ ਉੱਚਾ ਵਿਖੇ ਸਥਿਤ ਧਾਰਮਿਕ ਅਸਥਾਨ ਦਰਗਾਹ ਪੀਰ ਖਾਨਗਾਹ ਵਿਖੇ ਸਮੂਹ ਨਗਰ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋ ਰੋਜ਼ਾ ਜੋੜ ਮੇਲਾ 17 ਤੇ 18 ਜੂਨ ਨੂੰ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 17 ਜੂਨ ਨੂੰ ਝੰਡੇ ਦੀ ਰਸਮ ਤੇ ਚਰਾਗ ਰੌਸ਼ਨ ਸ਼ਾਮ 3:00 ਵਜੇ ਹੋਣਗੇ | ਉਪਰੰਤ ਲੰਗਰ ਅਤੁੱਟ ਵਰਤਾਇਆ ਜਾਵੇਗਾ | ਸ਼ਾਮ ਦੇ 6 ਵਜੇ ਤੋਂ ਪ੍ਰਸਿੱਧ ਕਲਾਕਾਰ ਬਲਵਿੰਦਰ ਸੋਨੂੰ ਸੂਫੀ ਕਲਾਮ ਗਾਉਣਗੇ | 18 ਜੂਨ ਨੂੰ ਸਵੇਰੇ 9 ਵਜੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ | ਉਪਰੰਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ | ਲੰਗਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਅਤੁੱਟ ਵਰਤਾਇਆ ਜਾਵੇਗਾ | ਇਸ ਦਿਨ ਵਿੱਕੀ ਕਵਾਲ ਐਂਡ ਪਾਰਟੀ ਟਾਂਡੇ ਵਾਲੇ ਸੂਫੀਆਨਾ ਕਵਾਲੀਆਂ ਦਾ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਖੁਸ਼ੀਆਂ-ਖੇੜੇ ਬਖਸ਼ਣਗੇ | ਇਸ ਮੌਕੇ ਹਾਜ਼ਰ ਸੇਵਾਦਾਰਾਂ ਵਿਚ ਜੋਗਿੰਦਰ ਸਿੰਘ ਫਕੀਰੀਆ, ਅੰਮਿ੍ਤ ਲਾਲ ਲਾਡੀ, ਰਕੇਸ਼ ਕੁਮਾਰ ਕੇਸ਼ਾ, ਸੁਭਾਸ਼ ਚੰਦਰ, ਰਕੇਸ਼ ਕੁਮਾਰ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਏ. ਐਸ. ਆਈ. ਰਜਿੰਦਰ ਸਿੰਘ ਸੈਦਪੁਰੀ ਦੀ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਪਿੰਡ ਗਹੂੰਣ ਵਿਖੇ ਕਰਵਾਏ ਜਾਣ ਵਾਲੇ ਬਾਬਾ ਬੂਟੇ ਸ਼ਾਹ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।