09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬਾਬਾ ਗੋਲਾ ਸਕੂਲ ਬੰਗਾ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 24-05-2026
ਬੰਗਾ, 23 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ 12ਵੀਂ ਜਮਾਤ ਦਾ ਕਾਮਰਸ ਵਿਸ਼ੇ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ ਹੈ | ਸਕੂਲ ਦੀ ਇੰਚਾਰਜ ਮੈਡਮ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਬਾਰ੍ਹਵੀਂ ਕਾਮਰਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਮੋਹਰੀ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪ੍ਰੀਖਿਆ ਦੇ ਨਤੀਜਿਆਂ ਵਿਚੋਂ ਖੁਸ਼ੀ ਸ਼ਰਮਾ ਨੇ 500 ਵਿਚੋਂ 480 ਅੰਕ 96 ਫੀਸਦੀ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ, ਨੇਹਾ ਨੇ 454 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਜਸਲੀਨ ਨੇ 446 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸ ਖੁਸ਼ੀ ਦੇ ਮੌਕੇ ਲੈਕਚਰਾਰ ਰਾਜਾ ਮਨਚੰਦਾ ਤੇ ਲੈਕਚਰਾਰ ਰੇਨੂ ਗਰੋਵਰ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ 'ਪੰਜਵੀਂ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ' ਕਰਵਾਈ ਅਗਲੀ ਖ਼ਬਰ ਆਰ. ਟੀ. ਓ. ਨਵਾਂਸ਼ਹਿਰ ਵਲੋਂ 6 ਵਾਹਨਾਂ ਦੇ ਕੱਟੇ ਚਾਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।