09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਆਰ. ਟੀ. ਓ. ਨਵਾਂਸ਼ਹਿਰ ਵਲੋਂ 6 ਵਾਹਨਾਂ ਦੇ ਕੱਟੇ ਚਾਲਾਨ

ਅਜੀਤ ਡੈਸਕ 24-05-2026
ਕਾਠਗੜ੍ਹ, 23 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਸੜਕ ਸੁਰੱਖਿਆ ਨੂੰ ਲੈ ਕੇ ਆਰ. ਟੀ. ਓ. ਇੰਦਰ ਪਾਲ ਨਵਾਂਸ਼ਹਿਰ ਵਲੋਂ ਟੋਲ ਪਲਾਜ਼ਾ ਬੱਛੂਆਂ 'ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਆਪਣੀ ਟੀਮ ਦੇ ਨਾਲ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ | ਉਨ੍ਹਾਂ ਵਲੋਂ ਓਵਰ ਲੋਡਿਡ ਗੱਡੀਆਂ, ਛੋਟੇ ਵਾਹਨਾਂ ਤੇ ਦੋ ਸਕੂਲੀ ਬੱਸਾਂ ਦੇ ਵੀ ਕਮੀਆਂ ਹੋਣ ਦੇ ਚੱਲਦੇ ਚਾਲਾਨ ਕੀਤੇ | ਇਸ ਸੰਬੰਧੀ ਆਰ. ਟੀ. ਓ. ਇੰਦਰਪਾਲ ਨੇ ਦੱਸਿਆ ਕਿ ਸੜਕ ਸੁਰੱਖਿਆ ਦੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਨਿਯਮਾਂ ਦਾ ਪਾਲਣ ਕਰਨਾ ਹਰ ਇਕ ਵਿਅਕਤੀ ਦਾ ਮੁੱਢਲਾ ਫਰਜ਼ ਹੈ | ਉਨ੍ਹਾਂ ਦੇ ਨਾਲ ਮੈਡਮ ਕੰਚਨ ਵੀ ਮੌਜੂਦ ਰਹੇ, ਜਿਨ੍ਹਾਂ ਨੇ ਦੋ ਸਕੂਲੀ ਬੱਸਾਂ ਜਿਨ੍ਹਾਂ ਵਿਚ ਇਕ ਰਿਆਤ ਇੰਟਰਨੈਸ਼ਨਲ ਸਕੂਲ ਦੀ ਬੱਸ ਤੇ ਦੂਜੀ ਐਮ. ਆਰ. ਸਿਟੀ ਸਕੂਲ ਦੀ ਬੱਸ ਵਿਚ ਕਮੀਆਂ ਪਾਈਆਂ ਜਾਣ 'ਤੇ ਉਨ੍ਹਾਂ ਦੇ ਚਲਾਨ ਕੱਟੇ ਤੇ ਅੱਗੇ ਤੋਂ ਉਨ੍ਹਾਂ ਨੇ ਡਰਾਇਵਰਾਂ ਨੂੰ ਤਾੜਨਾ ਕਰਦੇ ਹੋਏ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ | ਆਰ. ਟੀ. ਓ. ਇੰਦਰਪਾਲ ਨੇ ਕਿਹਾ ਕਿ ਅਜਿਹੀ ਜਾਂਚ ਅੱਗੇ ਵੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ | ਇਸ ਲਈ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਲੈ ਕੇ ਨਾਲ ਚੱਲੋ ਤਾਂ ਕਿ ਜਾਂਚ ਦੇ ਸਮੇਂ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ |
ਪਿਛਲੀ ਖ਼ਬਰ ਬਾਬਾ ਗੋਲਾ ਸਕੂਲ ਬੰਗਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬਿਨਾਂ ਕਿਸੇ ਭੇਦਭਾਵ ਤੇ ਬਿਨਾਂ ਕਿਸੇ ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਵੇ-ਸੂਰਾਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।