09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਚੋਰਾਂ ਵਲੋਂ ਸਿੰਚਾਈ ਵਾਲੇ ਟਿਊਬਵੈੱਲ ਦੀਆਂ ਤਾਰਾਂ ਕੱਟੀਆਂ

ਸੜੋਆ, 8 ਸਤੰਬਰ (ਹਰਮੇਲ ਸਹੂੰਗੜਾ)-ਪਿੰਡ ਸਹੂੰਗੜਾ ਵਿਖੇ ਆਲੋਵਾਲ ਲਿੰਕ ਰੋਡ ’ਤੇ ਸਥਿਤ ਲੱਗੇ ਹੋਏ ਸਿੰਚਾਈ ਵਾਲੇ ਟਿਊਬਵੈੱਲ ਦੀਆਂ ਚੋਰਾਂ ਵਲੋਂ ਤੜਕੇ ਸਾਢੇ ਚਾਰ ਦੇ ਕਰੀਬ ਤਾਲਾ ਤੋੜ ਕੇ ਤਾਰਾਂ ਕੱਟ ਲਈਆਂ ਗਈਆਂ ਹਨ। ਇਸ ਬਾਰੇ ਨਿਰਮਲ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਦਾ ਇਕ ਕਿਸਾਨ ਟਿਊਬਵੈੱਲ ’ਤੇ ਆਪਣੇ ਖੇਤਾਂ ਨੂੰ ਪਾਣੀ ਲਾਉਣ ਲਈ ਆਇਆ ਤਾਂ ਉਸ ਨੇ ਦੇਖਿਆ ਹੈ ਕਿ ਮੋਟਰ ਦੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਹੈ।

ਅਜੀਤ ਡੈਸਕ 09-09-2026
ਸੜੋਆ, 8 ਸਤੰਬਰ (ਹਰਮੇਲ ਸਹੂੰਗੜਾ)-ਪਿੰਡ ਸਹੂੰਗੜਾ ਵਿਖੇ ਆਲੋਵਾਲ ਲਿੰਕ ਰੋਡ ’ਤੇ ਸਥਿਤ ਲੱਗੇ ਹੋਏ ਸਿੰਚਾਈ ਵਾਲੇ ਟਿਊਬਵੈੱਲ ਦੀਆਂ ਚੋਰਾਂ ਵਲੋਂ ਤੜਕੇ ਸਾਢੇ ਚਾਰ ਦੇ ਕਰੀਬ ਤਾਲਾ ਤੋੜ ਕੇ ਤਾਰਾਂ ਕੱਟ ਲਈਆਂ ਗਈਆਂ ਹਨ। ਇਸ ਬਾਰੇ ਨਿਰਮਲ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਦਾ ਇਕ ਕਿਸਾਨ ਟਿਊਬਵੈੱਲ ’ਤੇ ਆਪਣੇ ਖੇਤਾਂ ਨੂੰ ਪਾਣੀ ਲਾਉਣ ਲਈ ਆਇਆ ਤਾਂ ਉਸ ਨੇ ਦੇਖਿਆ ਹੈ ਕਿ ਮੋਟਰ ਦੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਹੈ। ਜਦ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਵਲੋਂ ਮੇਨ ਸਵਿੱਚ ਤੋਂ ਲੈ ਕੇ ਮੋਟਰ ਤੱਕ ਨੂੰ ਜਾਣ ਵਾਲੀ ਤਾਰ ਨੂੰ ਕੱਟ ਲਿਆ ਗਿਆ ਸੀ। ਕਿਸਾਨ ਨੇ ਪਿੰਡ ਆ ਕੇ ਉਨ੍ਹਾਂ ਨੂੰ ਦੱਸਿਆ ਕਿ ਟਿਊਬਵੈੱਲ ਦੀਆਂ ਤਾਰਾਂ ਨੂੰ ਚੋਰਾਂ ਵਲੋਂ ਕੱਟਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਚੋਰਾਂ ਵਲੋਂ ਜੋ ਮੋਟਰ ਦੇ ਉੱਪਰ ਮਹਿਕਮੇ ਵਲੋਂ 14 ਫੁੱਟ ਦਾ ਪਾਈਪ ਲਗਾਇਆ ਗਿਆ ਸੀ ਉਹ ਵੀ ਨਾਲ ਲੈ ਗਏ ਹਨ। ਚੋਰਾਂ ਨੇ ਆਪਣੇ ਸ਼ਾਤਿਰ ਦਿਮਾਗ ਨਾਲ ਅੰਦਰ ਵੜ ਕੇ ਪਹਿਲਾਂ ਮੇਨ ਸਵਿੱਚ ਨੂੰ ਵੀ ਤੋੜਿਆ ਗਿਆ ਤੇ ਫਿਰ ਮੇਨ ਸਵਿੱਚ ਵਿਚੋਂ ਜੋ ਮੋਟਰ ਨੂੰ ਤਾਰਾਂ ਜਾਂਦੀਆਂ ਸਨ। ਉਨ੍ਹਾਂ ਨੂੰ ਕੱਟ ਕੇ ਹਨੇਰੇ ਦਾ ਫਾਇਦਾ ਉਠਾ ਕਿ ਰਫੂਚੱਕਰ ਹੋ ਗਏ ਹਨ। ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਜੇਕਰ ਕਿਸੇ ਵੀ ਕਬਾੜੀਏ ਕੋਲ ਸਾਨੂੰ ਇਹ ਤਾਰ ਪਈ ਮਿਲ ਗਈ ਉਸ ਕਬਾੜੀਏ ਵਿਰੁੱਧ ਸਖ਼ਤ ਕਾਰਵਾਈ ਕਰਾਵਾਂਗੇ। ਇਸ ਮੌਕੇ ਜੁਝਾਰ ਸਿੰਘ ਖੇਲਾ, ਲਖਵੀਰ ਸਿੰਘ ਸੋਨੀ, ਜੁਝਾਰ ਸਿੰਘ ਸੋਹਲ, ਦਿਲਾਵਰ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਰੁਪਿੰਦਰ ਕੌਰ ਆਦਰਸ਼ ਜਨਤਾ ਪਾਰਟੀ ਦੇ ਬਲਾਕ ਬੰਗਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਆਰ . ਐੱਸ . ਐੱਸ . ਤੋਂ ਸੁਚੇਤ ਰਹਿਣ ਸਿੱਖ - ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।