09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੰਮਤੀ ਬਹਿਰਾਮ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਲਈ ਚੇਅਰਮੈਨ ਸਤਿੰਦਰ ਕੌਰ ਨੂੰ ਦਿੱਤਾ ਮੈਮੋਰੰਡਮ

ਅਜੀਤ ਡੈਸਕ 24-05-2026
ਬਹਿਰਾਮ, 23 ਮਈ (ਨਛੱਤਰ ਸਿੰਘ ਬਹਿਰਾਮ)-ਬਲਾਕ ਸੰਮਤੀ ਜ਼ੋਨ ਬਹਿਰਾਮ ਅਧੀਨ ਆਉਂਦੇ ਪਿੰਡ ਬਹਿਰਾਮ, ਤਲਵੰਡੀ ਜੱਟਾਂ, ਚੱਕਗੁਰੁ, ਚੱਕ ਰਾਮੂੰ ਤੇ ਭਰੋਮਜਾਰਾ ਪਿੰਡ ਦੇ ਵਿਕਾਸ ਕਾਰਜਾਂ ਲਈ ਬਲਾਕ ਸੰਮਤੀ ਚੇਅਰਮੈਨ ਬੀਬੀ ਸਤਿੰਦਰ ਕੌਰ ਨੂਰਪੁਰ ਨੂੰ ਮੈਂਬਰ ਬਲਾਕ ਸੰਮਤੀ ਮਹਿੰਦਰ ਪਾਲ ਬਹਿਰਾਮ ਨੇ ਮੈਮੋਰੰਡਮ ਦਿੱਤਾ | ਉਪਰੰਤ ਉਨ੍ਹਾਂ ਇਥੇ ਦੱਸਿਆ ਕਿ ਮੁੱਖ ਮੰਗਾਂ 'ਚ ਉਕਤ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਇਨ੍ਹਾਂ ਨੂੰ ਨਵੀਆਂ ਬਣਾਇਆ ਜਾਵੇ, ਪਿੰਡਾਂ ਵਿਚ ਸੋਲਰ ਲਾਈਟਾਂ ਲਗਾਈਆਂ ਜਾਣ, ਨੌਜਵਾਨਾਂ ਨੂੰ ਖੇਡ ਕਿੱਟਾਂ, ਜਿੰਮ ਅਤੇ ਸਟੇਡੀਅਮ ਬਣਾ ਕੇ ਦਿੱਤੇ ਜਾਣ, ਛੱਪੜਾਂ ਦੀ ਚਾਰਦੀਵਾਰੀ ਤੇ ਸਾਫ਼-ਸਫ਼ਾਈ ਕਰਵਾਈ ਜਾਵੇ, ਗਲੀਆਂ-ਨਾਲੀਆਂ ਨਵੀਆਂ ਬਣਾਈਆਂ ਜਾਣ, ਸ਼ਮਸ਼ਾਨਘਾਟਾਂ ਦੀ ਚਾਰਦੀਵਾਰੀ ਕਰਵਾਈ ਜਾਵੇ, ਪੀਣ ਵਾਲੇ ਪਾਣੀ ਦੀ ਟੈਂਕੀ ਬਣਾਈ ਜਾਵੇ ਤੇ ਜਲ ਸਪਲਾਈ ਦਾ ਮੁਕੰਮਲ ਸੁਧਾਰ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਆਮ ਆਦਮੀ ਪਾਰਟੀ ਵਿਚ ਹੋਰ ਵਿਸ਼ਵਾਸ ਵਧੇ |
ਪਿਛਲੀ ਖ਼ਬਰ ਲਾਇਨਜ਼ ਕਲੱਬ ਬੰਗਾ ਨਿਸਚੇ ਵਲੋਂ ਸਿਵਲ ਹਸਪਤਾਲ ਬੰਗਾ ਵਿਖੇ ਖੂਨਦਾਨ ਕੈਂਪ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਛਦੌੜੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।