09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਰਕਾਰੀ ਹਾਈ ਸਕੂਲ ਛਦੌੜੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਅਜੀਤ ਡੈਸਕ 24-05-2026
ਮਜਾਰੀ/ਸਾਹਿਬਾ, 23 ਮਈ (ਨਿਰਮਲਜੀਤ ਸਿੰਘ ਚਾਹਲ)-ਬਾਬਾ ਨੰਦਾ ਜੀ ਸਰਕਾਰੀ ਹਾਈ ਸਮਾਰਟ ਸਕੂਲ ਛਦੌੜੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਮੁੱਖ ਅਧਿਆਪਕਾ ਮੈਡਮ ਤਾਰਾ ਰਾਣੀ ਦੀ ਅਗਵਾਈ ਹੇਠ ਕਰਵਾਇਆ | ਸਮਾਗਮ ਵਿਚ ਵਿਦਿਆਰਥੀਆਂ ਦੇ ਮਾਪੇ, ਪਿੰਡ ਦੀ ਪੰਚਾਇਤ ਤੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਹੋਏ | ਇਸ ਮੌਕੇ ਮੁੱਖ ਅਧਿਆਪਕਾ ਮੈਡਮ ਤਾਰਾ ਰਾਣੀ ਨੇ ਸਕੂਲ ਦੀਆਂ ਪ੍ਰਾਪਤੀਆਂ ਸੰਬੰਧੀ ਸਾਲਾਨਾ ਰਿਪੋਰਟ ਸਾਰਿਆਂ ਸਾਹਮਣੇ ਪੇਸ਼ ਕੀਤੀ | ਸਕੂਲ ਦੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਨੇ ਇਸ ਸਾਲ ਦੌਰਾਨ ਸਕੂਲ ਦੀ ਵਿੱਤੀ ਸਹਾਇਤਾ ਕਰਨ ਵਾਲੇ ਦਾਨੀ ਸੱਜਣਾਂ ਦਾ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ | ਸਨਮਾਨ ਸਮਾਗਮ ਵਿਚ ਸ਼ਾਮਿਲ ਮਹਿਮਾਨਾਂ ਵਿਚੋਂ ਕੈਪਟਨ ਹਰਬੰਸ ਸਿੰਘ ਥਿਆੜਾ ਨੇ ਇਸ ਸਕੂਲ ਦੇ ਪਿਛੋਕੜ ਬਾਰੇ ਸਾਰਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ | ਸਰਪੰਚ ਗੁਰਦੀਪ ਸਿੰਘ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੌਸਲਾ ਅਫਜਾਈ ਕੀਤੀ ਅਤੇ ਸਕੂਲ ਦੇ ਚੰਗੇ ਨਤੀਜੇ ਲਈ ਖੁਸ਼ੀ ਪ੍ਰਗਟਾਈ | ਇਸ ਮੌਕੇ ਕੈਪਟਨ ਹਰਬੰਸ ਸਿੰਘ ਥਿਆੜਾ, ਸਰਪੰਚ ਗੁਰਦੀਪ ਸਿੰਘ, ਅਮਰਜੀਤ ਸਿੰਘ, ਸੰਦੀਪ ਸਿੰਘ, ਕੈਪਟਨ ਹਰਬੰਸ ਸਿੰਘ, ਹਰਨੇਕ ਸਿੰਘ ਥਿਆੜਾ, ਚਰਨਜੀਤ ਸਿੰਘ, ਮਾਸਟਰ ਸੁਖਦੇਵ ਸਿੰਘ ਥਿਆੜਾ, ਮਾਸਟਰ ਮੇਜਰ ਸਿੰਘ ਨਾਗਰਾ, ਲੰਬੜਦਾਰ ਜਰਨੈਲ ਸਿੰਘ ਨਾਗਰਾ ਪਿੰਡ ਮਹਿੰਦਪੁਰ, ਗੁਲਸ਼ਨ ਕੁਮਾਰ ਵਾਈਸ ਚੇਅਰਮੈਨ ਅਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਸੁਰਜੀਤ ਸਿੰਘ ਚੇਅਰਮੈਨ ਹਾਜ਼ਰ ਸਨ | ਪਿੰਡ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸਕੂਲ ਦੇ ਵਿਕਾਸ ਕਾਰਜਾਂ ਲਈ ਨਕਦ ਰਾਸ਼ੀ ਭੇਟ ਕੀਤੀ | ਸਕੂਲ ਮੁਖੀ ਤਾਰਾ ਰਾਣੀ ਤੇ ਸਮੂਹ ਸਟਾਫ਼ ਨੇ ਸਾਰੇ ਹੀ ਦਾਨੀ ਸੱਜਣਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਸਤਵਿੰਦਰ ਸਿੰਘ ਸੈਂਭੀ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ, ਲਖਵੀਰ ਸਿੰਘ, ਗੀਤਾਂਜਲੀ ਨਾਗਰਾ, ਕਿਰਨ ਸ਼ਰਮਾ, ਅਮਨਦੀਪ ਕੌਰ, ਮਨਦੀਪ ਕੌਰ, ਰਜਿੰਦਰ ਕੁਮਾਰ ਅਤੇ ਮਿਡ-ਡੇ-ਮੀਲ ਵਰਕਰ ਸੁਖਵਿੰਦਰ ਕੌਰ, ਬਖਸੋ ਹਾਜ਼ਰ ਸਨ |
ਪਿਛਲੀ ਖ਼ਬਰ ਸੰਮਤੀ ਬਹਿਰਾਮ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਲਈ ਚੇਅਰਮੈਨ ਸਤਿੰਦਰ ਕੌਰ ਨੂੰ ਦਿੱਤਾ ਮੈਮੋਰੰਡਮ ਅਗਲੀ ਖ਼ਬਰ ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ–ਬਾਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।