30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ 5 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਲੀ ਦਾ ਉਦਘਾਟਨ

ਅਜੀਤ ਡੈਸਕ 23-05-2026
ਬਲਾਚੌਰ, 22 ਮਈ (ਨਰੇਸ਼ ਧੌਲ)-ਪਿੰਡ ਜੀਤਪੁਰ ਵਿਖੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ 5 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਗਲੀ ਦਾ ਉਦਘਾਟਨ ਆਪਣੇ ਕਰ ਕਮਲਾਂ ਕੀਤਾ | ਉਨ੍ਹਾਂ ਇਕੱਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ 'ਆਪ' ਸਰਕਾਰ ਵਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਬਗੈਰ ਵਿਤਕਰਾ ਕੀਤਿਆਂ ਹਰ ਪਿੰਡ ਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਸਮੁੱਚੇ ਪੰਜਾਬ ਦੀ ਨੁਹਾਰ ਬਦਲੀ ਜਾ ਸਕੇ | ਪਿੰਡ ਵਾਸੀਆਂ ਨੇ ਵਿਧਾਇਕਾ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ 'ਆਪ' ਆਗੂ ਚੌਧਰੀ ਅਸ਼ੋਕ ਕਟਾਰੀਆ, ਲਖਵਿੰਦਰ ਸਹਿਬਾਜ਼ਪੁਰ ਬਲਾਕ ਪ੍ਰਧਾਨ, ਹਰਮੇਸ਼ ਲਾਲ ਸਰਪੰਚ, ਅਸ਼ਵਨੀ ਸਰਪੰਚ ਭਾਣੇਵਾਲ, ਦਵਿੰਦਰ ਕੁਮਾਰ ਰਾਜੂ ਮਾਜਰਾ, ਸਰਪੰਚ ਸ਼ਿੰਦੋ ਦੇਵੀ, ਸੋਹਣ ਲਾਲ, ਹੁਸਨ ਲਾਲ, ਹਰਮੇਸ਼ ਲਾਲ, ਰਾਮ ਕਿਸ਼ਨ ਬਜਾੜ, ਸ਼ਾਮ ਲਾਲ ਮਾਸਟਰ, ਕਸ਼ਮੀਰੀ ਲਾਲ, ਲਾਲ ਚੰਦ ਫੌਜੀ, ਦੇਵ ਰਾਜ, ਰਾਮ ਪ੍ਰਕਾਸ਼, ਖੁਸ਼ੀ ਰਾਮ, ਗੁਰਮੇਲ ਚੰਦ, ਸੋਮ ਨਾਥ ਬਜਾੜ, ਸੋਹਣ ਕਟਾਰੀਆ, ਸੁਭਾਸ਼ ਚੰਦਰ, ਜਗਨ ਨਾਥ, ਸਮੁੱਚੇ ਪਿੰਡ ਵਾਸੀ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਤਲੁਜ ਬੰਨ੍ਹ 'ਤੇ ਰੇਤੇ ਦੇ ਭਰੇ ਟਿੱਪਰਾਂ ਨੂੰ ਪਿੰਡਾਂ ਵਾਲਿਆਂ ਨੇ ਰੂਟ ਦੀ ਸਮੱਸਿਆ ਕਾਰਨ ਰੋਕਿਆ ਅਗਲੀ ਖ਼ਬਰ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।