30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਵਿਟਜ਼ਰਲੈਂਡ ’ਚ ਪਾਰਟੀ ਦੌਰਾਨ ਗੋਲੀਬਾਰੀ -ਇਕ ਮੌਤ, 5 ਜ਼ਖਮੀ

ਜੇਨੇਵਾ, 30 ਅਗਸਤ (ਏਜੰਸੀ)-ਸਵਿਟਜ਼ਰਲੈਂਡ ਦੇ ਆਰਗੌ ’ਚ ਇਕ ਪਾਰਟੀ ਦੌਰਾਨ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਿਸ ਤੇ ਮੀਡੀਆ ਨੇ ਐਤਵਾਰ ਨੂੰ ਇਸ ਘਟਨਾ ਦੀ ਰਿਪੋਰਟ ਦਿੱਤੀ। ਕੈਂਟੋਨਲ ਪੁਲਿਸ ਨੇ ਸੋਸ਼ਲ ....

ਅਜੀਤ ਡੈਸਕ 31-08-2026

ਜੇਨੇਵਾ, 30 ਅਗਸਤ (ਏਜੰਸੀ)-ਸਵਿਟਜ਼ਰਲੈਂਡ ਦੇ ਆਰਗੌ ’ਚ ਇਕ ਪਾਰਟੀ ਦੌਰਾਨ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਿਸ ਤੇ ਮੀਡੀਆ ਨੇ ਐਤਵਾਰ ਨੂੰ ਇਸ ਘਟਨਾ ਦੀ ਰਿਪੋਰਟ ਦਿੱਤੀ। ਕੈਂਟੋਨਲ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਦੱਸਿਆ ਕਿ ਆਰਗੌ ਦੀ ਰਾਜਧਾਨੀ ਆਰਗੌ ਵਿਚ ਇਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 5 ਜ਼ਖਮੀ ਹੋ ਗਏ। ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਆਰੌ ਜ਼ਿਊਰਿਖ ਤੋਂ ਲਗਭਗ 46 ਕਿਲੋਮੀਟਰ ਪੱਛਮ ਵਿਚ ਸਥਿਤ ਹੈ। ਪੁਲਿਸ ਨੇ ਇਲਾਕੇ ਵਿਚ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸਥਾਨਕ ਨਿਵਾਸੀਆਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

 

ਪਿਛਲੀ ਖ਼ਬਰ ਅਭੈ ਸਿੰਘ ਨੇ ਮਲੇਸ਼ੀਆ ’ਚ 13ਵਾਂ ਪੀ.ਐਸ.ਏ. ਟੂਰ ਖਿਤਾਬ ਜਿੱਤਿਆ ਅਗਲੀ ਖ਼ਬਰ ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਬੀਹਲੇਵਾਲਾ ਦਾ ਦੇਹਾਂਤ, ਖੇਡ ਜਗਤ ’ਚ ਸੋਗ